ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਕਰਵਾਇਆ ਸੀ.ਡੀ.ਈ ਪ੍ਰੋਗਰਾਮ

ਚੰਡੀਗੜ੍ਹ ਪੰਜਾਬ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਕਰਵਾਇਆ ਸੀ.ਡੀ.ਈ ਪ੍ਰੋਗਰਾਮ

ਮੰਡੀ ਗੋਬਿੰਦਗੜ੍ਹ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪੀਰੀਅਡੌਨਟਿਕਸ ਵਿਭਾਗ ਨੇ ਫੈਕਲਟੀ, ਪੋਸਟ ਗ੍ਰੈਜੂਏਟ ਅਤੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਲਈ ਆਈਜ਼ੇਨ ਇਮਪਲਾਂਟ ਕੰਪਨੀ ਦੇ ਸਹਿਯੋਗ ਨਾਲ ਬੇਸਿਕ ਇਮਪਲਾਂਟੌਲੋਜੀ ‘ਤੇ ਕੰਟੀਨਿਊਇੰਗ ਡੈਂਟਲ ਐਜੂਕੇਸ਼ਨ (ਸੀ.ਡੀ.ਈ.) ਪ੍ਰੋਗਰਾਮ ਕਰਵਾਇਆ।

ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚਾਂਸਲਰ ਡਾ: ਜ਼ੋਰਾ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਨੈਸ਼ਨਲ ਡੈਂਟਲ ਕਾਲਜ, ਡੇਰਾਬੱਸੀ (ਪੰਜਾਬ) ਦੇ ਪ੍ਰੋਸਥੋਡੋਨਟਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਅਨੂ ਗਿਰਧਰ ਨੇ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ। ਉਸ ਨੇ ਇੰਪਲਾਂਟ ਦੀ ਖੋਜ ਅਤੇ ਡਿਜ਼ਾਈਨ ਤੋਂ ਸ਼ੁਰੂ ਹੋ ਕੇ, ਇੰਪਲਾਂਟ ਦੇ ਆਖਰੀ ਪੜਾਅ ਬਾਰੇ ਖੁਲਾਸਾ ਕੀਤਾ। ਉਨ੍ਹਾਂ ਨੇ ਬੇਸਿਕ ਇੰਪਲਾਂਟੌਲੋਜੀ ਦੇ ਸਾਰੇ ਪਹਿਲੂਆਂ ਨੂੰ ਸਮੇਟਦਿਆਂ ਹੈਂਡ-ਆਨ ਕੋਰਸ ਸੰਬੰਧੀ ਵੀ ਦੱਸਿਆ। ਇਸ ਵਰਕਸ਼ਾਪ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦੰਦਾਂ ਦੇ ਸਿਖਲਾਈ ਅਧੀਨ ਡਾਕਟਰਾਂ ਵਿੱਚ ਨੇ ਅਜਿਹੇ ਸਮਾਗਮਾਂ ਵਿੱਚ ਆਪਣੇ ਹੁਨਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਮਾਗਮ ਦੀ ਸਮਾਪਤੀ ਕੇਕ ਕੱਟ ਕੇ ਕੀਤੀ ਗਈ। ਅੰਤ ਵਿੱਚ ਧੰਨਵਾਦ ਦਾ ਮਤਾ ਪ੍ਰਿੰਸੀਪਲ ਡਾ.ਵਿਕਰਮ ਬਾਲੀ ਨੇ ਕੀਤਾ।

Leave a Reply

Your email address will not be published. Required fields are marked *