ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧਿਆ, ਐਲਪੀਜੀ ਸਿਲੰਡਰ ਹੋਇਆ ਮਹਿੰਗਾ
ਨਵੀਂ ਦਿੱਲੀ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :
ਤੇਲ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਇਹ ਬਦਲਾਅ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧਾਉਣ ਵਾਲਾ ਹੈ। ਦਰਅਸਲ, 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 48.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜ ਕਿਲੋ ਦੇ ਫਰੀ ਟਰੇਡ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ 12 ਰੁਪਏ ਦਾ ਵਾਧਾ ਹੋਇਆ ਹੈ।ਵਧੀਆਂ ਕੀਮਤਾਂ ਅੱਜ ਤੋਂ ਭਾਵ 1 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।
ਦੱਸਣਯੋਗ ਹੈ ਕਿ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਜੁਲਾਈ ਮਹੀਨੇ ਵਿੱਚ ਵੀ ਬਦਲਾਅ ਹੋਇਆ ਸੀ।ਉਦੋਂ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1 ਜੁਲਾਈ ਤੋਂ 30 ਰੁਪਏ ਘੱਟ ਗਈ ਸੀ। ਤੇਲ ਕੰਪਨੀਆਂ ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ।