ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਪੜਾਅ ਲਈ ਅੱਜ ਹੋ ਰਹੀ ਹੈ ਵੋਟਿੰਗ
ਸ਼੍ਰੀਨਗਰ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਪੜਾਅ ਦੀਆਂ 26 ਸੀਟਾਂ ਲਈ ਅੱਜ ਬੁੱਧਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਲਗਭਗ 25 ਲੱਖ ਵੋਟਰ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿਸ ਵਿੱਚ ਜੰਮੂ-ਕਸ਼ਮੀਰ ਕਾਂਗਰਸ ਕਮੇਟੀ (ਜੇ.ਕੇ.ਪੀ.ਸੀ.ਸੀ.) ਪ੍ਰਧਾਨ ਤਾਰਿਕ ਹਾਮਿਦ ਕਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਰਵਿੰਦਰ ਰੈਨਾ ਪ੍ਰਮੁੱਖ ਹਨ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਰਾਜੌਰੀ ਅਤੇ ਪੁੰਛ ਦੇ ਨਾਲ-ਨਾਲ ਜੰਮੂ ਦੇ ਰਿਆਸੀ ‘ਚ ਵੀ ਵੋਟਿੰਗ ਹੋਵੇਗੀ।