ਯਾਦਗਾਰ ਦਾ ਰੱਖਿਆ ਗਿਆ ਨੀਂਹ ਪੱਥਰ
ਨੂਰਪੁਰ ਬੇਦੀ,29, ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ) :
ਅੰਗਰੇਜ਼ਾਂ ਖਿਲਾਫ ਚੱਲੀ ਆਜ਼ਾਦੀ ਦੀ ਲਹਿਰ ਵਿੱਚ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਗਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਅਤੇ ਸ਼ਹੀਦ ਸਰਵਣ ਸਿੰਘ ਬਾਹਮਣ ਮਾਜਰਾ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ ਆਪਣੀਆਂ ਜਮੀਨ ਜਾਇਦਾਦਾਂ ਕੁਰਕ ਕਰਵਾਈਆਂ ਉਨਾ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਮੀਰਪੁਰ ਵਿੱਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਲੋਕ ਮਸਲਿਆਂ ਉੱਪਰ ਬੋਲਣ ਵਾਲੇ ਪੱਤਰਕਾਰ ਹਮੀਰ ਸਿੰਘ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਗਦਰ ਪਾਰਟੀ ਦੀਆਂ ਸਿੱਖਿਆਵਾਂ ਨੂੰ ਆਧਾਰ ਬਣਾ ਕੇ ਅੱਜ ਲੜਨ ਦੀ ਲੋੜ ਹੈ ਉਸ ਸਮੇਂ ਇੱਕ ਈਸਟ ਇੰਡੀਆ ਕੰਪਨੀ ਨੇ ਭਾਰਤ ਨੂੰ ਗੁਲਾਮ ਬਣਾਇਆ ਹੋਇਆ ਸੀ ਪਰ ਅੱਜ ਸੈਂਕੜੇ ਈਸਟ ਇੰਡੀਆ ਕੰਪਨੀ ਆ ਦੇਸ਼ ਨੂੰ ਲੁੱਟ ਰਹੀਆਂ ਹਨ ਇਹ ਕਾਰਪੋਰੇਟ ਲੁੱਟ ਖਿਲਾਫ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਲੜਨ ਦੀ ਜਰੂਰਤ ਹੈ ਕਿਸਾਨ ਅੰਦੋਲਨ ਦੌਰਾਨ ਆਪਣਾ ਰਾਸ਼ਟਰਪਤੀ ਅਵਾਰਡ ਵਾਪਸ ਕਰਨ ਵਾਲੇ ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਮਾਸਟਰ ਸੁਨੀਲ ਕੁਮਾਰ ਸਰਥਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੀ ਯਾਦਗਾਰ ਦਾ ਨੀਹ ਪੱਥਰ ਰੱਖ ਕੇ ਇਲਾਕੇ ਵਿੱਚ ਇੱਕ ਵੱਡੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਗਿਆ ।ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਇਨਕਲਾਬੀ ਗੀਤ ਪੇਸ਼ ਕੀਤੇ ।ਇਸ ਮੌਕੇ ਬੀਰ ਸਿੰਘ ਬੜਵਾ ,ਤਰਸੇਮ ਜੱਟਪੁਰ ਮਲਾਗਰ ਸਿੰਘ ਖਮਾਣੋ, ਡੀਟੀਐਫ ਦੇ ਮਾਸਟਰ ਗਿਆਨ ਚੰਦ ਚਹੜਮਜਾਰਾ, ਡਾਕਟਰ ਵਿਨੋਦ ਕੁਮਾਰ ਚੰਦਨ, ਰਣਵੀਰ ਕੁਰੜ , ਰਾਣਾ ਪ੍ਰਤਾਪ ਸਿੰਘ, ਮਨਪ੍ਰੀਤ ਕੌਰ ਮਨਸਾਲੀ , ਮੇਜਰ ਸਿੰਘ ਅਸਮਾਨਪੁਰ ,ਡੀਐਮ ਐਫ ਦੇ ਮਲਾਗਰ ਸਿੰਘ ਖਮਾਣੋਂ,ਜਰਨੈਲ ਸਿੰਘ ਮਗਰੋੜ ,ਜਗਮਨਦੀਪ ਸਿੰਘ ਪੜੀ, ਹਰਪ੍ਰੀਤ ਭੱਟੋ, ਸਰਬਜੀਤ ਕੌਰ ਬੜਵਾ ,ਜਰਨੈਲ ਕੌਰ, ਹਰਜਿੰਦਰ ਕੌਰ ਚੁਨੌਲੀ, ਕੁਲਦੀਪ ਕੌਰ ਸਰਥਲੀ, ਕਸ਼ਮੀਰ ਕੌਰ ਰਾਏਪੁਰ ਆਜ਼ਾਦ ਹਿੰਦ ਫੌਜ ਦੇ ਸ਼ਹੀਦਾਂ ਦੇ ਵਾਰਿਸ ਬੀ ਇਸ ਮੌਕੇ ਮੌਜੂਦ ਸਨ ਬੀਬੀਐਮਬੀ ਵਰਕਰ ਯੂਨੀਅਨ ਦੇ ਰਾਮ ਕੁਮਾਰ ਤੋਂ ਇਲਾਵਾ ਅਨੇਕਾਂ ਜਥੇਬੰਦੀਆਂ ਦੇ ਆਗੂ ਅਤੇ ਇਲਾਕਾ ਵਾਸੀ ਮੌਜੂਦ ਸਨ