ਸੜਕ ‘ਤੇ ਬੈਠੇ ਪਸ਼ੂਆਂ ਨੂੰ ਬਚਾਉਂਦਿਆਂ ਕਈ ਵਾਹਨ ਆਪਸ ‘ਚ ਟਕਰਾਏ, 8 ਲੋਕਾਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਸੜਕ ‘ਤੇ ਬੈਠੇ ਪਸ਼ੂਆਂ ਨੂੰ ਬਚਾਉਂਦਿਆਂ ਕਈ ਵਾਹਨ ਆਪਸ ‘ਚ ਟਕਰਾਏ, 8 ਲੋਕਾਂ ਦੀ ਮੌਤ


ਗਾਂਧੀਨਗਰ, 29 ਸਤੰਬਰ,ਬੋਲੇ ਪੰਜਾਬ ਬਿਊਰੋ :


ਗੁਜਰਾਤ ’ਚ ਬੱਸ, ਦੋ ਕਾਰਾਂ ਅਤੇ ਇਕ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਜ਼ਖਮੀਆਂ ਨੂੰ ਖੰਬਾਲੀਆ ਹਸਪਤਾਲ ’ਚ ਦਾਖਲ ਕਰਵਾਇਆ। 
ਇਹ ਹਾਦਸਾ ਗੁਜਰਾਤ ਦੇ ਦਵਾਰਕਾ ਦੇ ਬਰਦੀਆ ਨੇੜੇ ਵਾਪਰਿਆ। ਸਨਿਚਰਵਾਰ ਰਾਤ 8 ਵਜੇ ਦੇ ਕਰੀਬ ਨੈਸ਼ਨਲ ਹਾਈਵੇ 51 ’ਤੇ ਬੱਸ ਡਿਵਾਈਡਰ ਟੱਪਦੀ ਹੋਈ ਦੋ ਕਾਰਾਂ ਅਤੇ ਇਕ ਮੋਟਰਾਈਕਲ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿਚ ਬੈਠੇ ਮੁਸਾਫ਼ਰਾਂ ਵਿਚ ਚੀਕ-ਚਿਹਾੜਾ ਮੱਚ ਗਿਆ। ਬੱਸ ਦਵਾਰਕਾ ਤੋਂ ਸੋਮਨਾਥ ਜਾ ਰਹੀ ਸੀ। ਸੜਕ ਵਿਚਕਾਰ ਬੈਠੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹਾਦਸਾ ਵਾਪਰਿਆ ਦਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸੇ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ ।

Leave a Reply

Your email address will not be published. Required fields are marked *