29 ਸਤੰਬਰ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ
ਬਠਿੰਡਾ,28, ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਸ੍ਰੀ ਦੇਵ ਰਾਜ ਸੇਵਾ ਮੁਕਤ ਫੋਰਮੈਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਜਨਮ 1943 ਵਿੱਚ ਪਿੰਡ ਮਹਿਮਾ ਸਰਕਾਰੀ ਜ਼ਿਲ੍ਹਾ ਬਠਿੰਡਾ ਵਿੱਚ ਮਾਤਾ ਪੁੰਨੀ ਦੇਵੀ ਦੀ ਕੁੱਖੋ ਪਿਤਾ ਹੁਕਮ ਚੰਦ ਦੇ ਘਰ ਹੋਇਆ। 1965 ਵਿੱਚ ਬਤੌਰ ਪੰਪ ਓਪਰੇਟਰ ਪਿੰਡ ਮਹਿਮਾ ਸਰਸਾ ਵਾਟਰ ਵਰਕਸ ਤੇ ਨਿਯੁਕਤ ਹੋਏ ।ਅਤੇ 10 ਸਾਲ ਬਾਅਦ ਪ੍ਰਮੋਸ਼ਨ ਹੋ ਕੇ ਫੋਰਮੈਨ ਬਣ ਗਏ। ਵਿਭਾਗ ਵਿਚ ਪਹਿਲੇ ਅਜਿਹੇ ਕਰਮਚਾਰੀ ਸਨ ਜਿਨ੍ਹਾਂ ਨੂੰ ਵਿਭਾਗ ਲਈ ਵਧੀਆ ਸੇਵਾਵਾਂ ਦੇਣ ਤੇ ਇਕ ਵਾਧੂ ਇੰਕਰੀਮੈਂਟ 1998 ਵਿੱਚ ਮਿਲ਼ੀ , 2001 ਵਿੱਚ ਵਿਭਾਗ ਵਿਚੋਂ ਸੇਵਾ ਮੁਕਤ ਹੋਏ। ਸ਼੍ਰੀ ਦੇਵ ਰਾਜ ਜੀ ਦੇ ਦੋ ਲੜਕੇ ਅਤੇ ਇਕ ਲੜਕੀ ਸੀ। ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਅਤੇ ਸੰਸਕਾਰ ਦਿੱਤੇ। ਵੱਡਾ ਬੇਟਾ ਅਸ਼ੋਕ ਸ਼ਰਮਾ ਬਠਿੰਡਾ ਵਿਖੇ ਮਹਿਕਮੇ ਵਿੱਚ ਜੇ.ਈ 1 ਵਲੋ ਸੇਵਾ ਨਿਭਾ ਰਿਹਾ ਹੈ। ਉਥੇ ਨਾਲ ਹੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵਿੱਚ ਸਟੇਟ ਕਮੇਟੀ ਆਗੂ ਰਹਿ ਕੇ ਮੁਲਾਜਮ ਮੰਗਾਂ ਲਈ ਆਪਣਾ ਯੋਗਦਾਨ ਪਾ ਰਿਹਾ ਹੈ । ਸ਼੍ਰੀ ਦੇਵ ਰਾਜ ਜੀ ਮਿਤੀ 21 ਸਤੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮਿਤੀ 29 ਸਤੰਬਰ ਨੂੰ ਦੁਰਗਾ ਮੰਦਰ ਮਾਡਲ ਟਾਊਨ ਬਠਿੰਡਾ ਵਿਖੇ ਠੀਕ 12 ਤੌਂ 1 ਵਜੇ ਕੀਤਾ ਜਾਵੇਗਾ। ਜਿਸ ਵਿੱਚ ਵੱਖ-ਵੱਖ ਜਨਤਕ, ਮੁਲਾਜ਼ਮ, ਸਮਾਜਿਕ, ਜਥੇਬੰਦੀਆਂ ਦੇ ਆਗੂ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।