ਚੰਡੀਗੜ੍ਹ : ਮਦਰੱਸੇ ‘ਚ ਉਰਦੂ ਪੜਾਉਣ ਵਾਲੇ ਸ਼ਖ਼ਸ ਵਲੋਂ 13 ਸਾਲਾ ਬੱਚੇ ਨਾਲ ਬਦਫੈਲੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ : ਮਦਰੱਸੇ ‘ਚ ਉਰਦੂ ਪੜਾਉਣ ਵਾਲੇ ਸ਼ਖ਼ਸ ਵਲੋਂ 13 ਸਾਲਾ ਬੱਚੇ ਨਾਲ ਬਦਫੈਲੀ


ਚੰਡੀਗੜ੍ਹ, 28 ਸਤੰਬਰ,ਬੋਲੇ ਪੰਜਾਬ ਬਿਊਰੋ :


ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਇੱਕ ਮਦਰੱਸੇ ਵਿਚ ਉਰਦੂ ਪੜਾਉਣ ਵਾਲੇ ਸ਼ਖ਼ਸ ਨੇ 13 ਸਾਲਾ ਵਿਦਿਆਰਥੀ ਨਾਲ ਬਦਫੈਲੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਮੁਲਜ਼ਮ ‘ਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸ਼ਖ਼ਸ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਇਹ ਘਟਨਾ ਚੰਡੀਗੜ੍ਹ ਦੇ ਮਨੀਮਾਜਰਾ ’ਚ ਇੱਕ ਮਦਰੱਸੇ ਵਿੱਚ ਵਾਪਰੀ ਹੈ।ਮਦਰੱਸੇ ‘ਚ ਉਰਦੂ ਪੜ੍ਹਾਉਣ ਵਾਲੇ ਇੱਕ 24 ਸਾਲਾ ਸ਼ਖਸ ਮੁਹੰਮਦ ਸਾਲਿਕ ਨੂੰ 13 ਸਾਲਾ ਵਿਦਿਆਰਥੀ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਪੀੜਤ ਬੱਚੇ ਨੇ ਆਪਣੇ ਪਰਿਵਾਰ ਨੂੰ ਦਿੱਤੀ, ਜਿਨ੍ਹਾਂ ਨੇ ਬਾਅਦ ਵਿੱਚ ਪੁਲਿਸ ਨਾਲ ਸੰਪਰਕ ਕੀਤਾ।
ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *