ਚੰਡੀਗੜ੍ਹ, 9 ਮਾਰਚ, ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇੱਕ ਨਵਾਂ ਸੀ.ਸੀ.ਟੀ.ਵੀ. ਸਾਹਮਣੇ ਆਇਆ ਹੈ ਜਿਸ ‘ਚ ਹਥਿਆਰਬੰਦ ਲੋਕ ਨਿੱਝਰ ‘ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਇਸ ਨੂੰ ‘ਕਾਂਟਰੈਕਟ ਕਿਲਿੰਗ’ ਦੱਸਿਆ ਗਿਆ ਹੈ। ਰਿਪੋਰਟ ਦੇ ਅਨੁਸਾਰ, ਉਕਤ ਵੀਡੀਓ ਦੀ ਸੁਤੰਤਰ ਤੌਰ ‘ਤੇ ਕਈ ਸਰੋਤਾਂ ਦੁਆਰਾ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਇਸ ਘਟਨਾ ਵਿੱਚ ਕੁੱਲ 6 ਲੋਕ ਸ਼ਾਮਲ ਸਨ। ਇਸ ਦੇ ਨਾਲ ਹੀ ਮੁਲਜ਼ਮ ਦੋ ਗੱਡੀਆਂ ਵਿੱਚ ਉਥੋਂ ਫਰਾਰ ਹੋ ਗਏ।
ਵੀਡੀਓ ਵਿੱਚ ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚੋਂ ਬਾਹਰ ਆਉਂਦੇ ਹੋਏ ਦਿਖਾਇਆ ਗਿਆ ਹੈ। ਜਿਵੇਂ ਹੀ ਉਹ ਬਾਹਰ ਨਿਕਲਣ ਦੇ ਨੇੜੇ ਸੀ, ਇੱਕ ਚਿੱਟੀ ਸੇਡਾਨ ਉਸਦੇ ਸਾਹਮਣੇ ਆਈ, ਜਿਸ ਨੇ ਉਸਦਾ ਰਸਤਾ ਰੋਕ ਲਿਆ। ਜਿਵੇਂ ਹੀ ਦੋ ਵਿਅਕਤੀ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਨਿੱਝਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋ ਗਵਾਹ, ਜੋ ਘਟਨਾ ਦੇ ਸਮੇਂ ਨੇੜਲੇ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਘਟਨਾ ਤੋਂ ਬਾਅਦ ਉਹ ਪਹਿਲਾਂ ਨਿੱਝਰ ਵੱਲ ਭੱਜੇ ਸਨ। ਉਸ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਕੁਝ ਹੱਥ ਨਹੀਂ ਲੱਗਾ।
CBC has now published footage of KTF terrorist Nijjar’s murder pic.twitter.com/AOQB6ESYE1— Journalist V (@OnTheNewsBeat) March 8, 2024