ਪ੍ਰਾਇਮਰੀ ਸਕੂਲ ਕਾਲੇਵਾਲ ਦੀਆਂ ਦੀਵਾਰਾ ਤੇ ਲਿਖੀਆਂ ਕਵਿਤਾਵਾਂ ਬੋਲਦੀਆਂ

ਚੰਡੀਗੜ੍ਹ ਪੰਜਾਬ

ਅਧਿਆਪਕਾਂ ਦੀ ਮਿਹਨਤ ਦੀ ਲੋਕ ਕਰ ਰਹੇ ਨੇ ਪ੍ਰਸ਼ੰਸਾ

ਫ਼ਤਹਿਗੜ੍ਹ ਸਾਹਿਬ,27, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)


ਬਲਾਕ ਖਮਾਣੋ ਅਧੀਨ ਪੈਂਦੇ ਪਿੰਡ ਕਾਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਗੇਟ ਅਤੇ ਦੀਵਾਰਾਂ ਤੇ ਲਿਖੀਆਂ ਕਵਿਤਾਵਾਂ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕਿਤਾਬ ਤੋਂ ਲੈ ਕੇ ਅਰਸ਼ਾਂ ਤੱਕ ਦੇ ਸਫਰ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ । ਪੰਜਾਬੀ ਮਾਂ ਬੋਲੀਂ ਓ ਅ ੲ ਤੋਂ ਲੈ ਕੇ ਸਮੁੱਚੇ ਗਿਆਨ ਦੇ ਦਰਵਾਜੇ ਖੋਲ ਦੀਆ ਕਿਤਾਬਾਂ “ਪੁਸਤਕ ਇੱਕ ਪੀੜੀ ਦੀ ਆਪਣੇ ਤੋਂ ਬਾਅਦ ਆਉਣ ਵਾਲੀ ਪੀੜੀ ਲਈ ਆਤਮਿਕ ਵਸੀਅਤ ਹੁੰਦੀ ਹੈ ।ਸਕੂਲ ਦੀਆਂ ਦੀਵਾਰਾਂ ਤੇ ਲਿਖੀਆ ਕਵਿਤਾਵਾ । ਜੋ ਵੀ ਮੇਰੇ ਬੇੜੇ ਆਇਆ ਬਦਲ ਗਈਆਂ ਤਕਦੀਰਾਂ, ਪੱਥਰਾਂ ਤੋਂ ਮੈਂ ਬੁੱਤ ਤਰਾਸ਼ੇ, ਰੰਗਾਂ ਤੋਂ ਤਸਵੀਰਾਂ, ਭਾਂਡਾ ਸਭ ਦਾ ਉਨਾ ਭਰਿਆ, ਜਿੰਨਾ ਸੀ ਕੋਈ ਖਾਲੀ ,ਮਿਹਨਤ ਤੁਹਾਡੀ ਰਹਿਮਤ ਮੇਰੀ, ਬਦਲੀਆਂ ਇੰਜ ਲਕੀਰਾਂ। ਸਕੂਲ ਕੀ ਹੁੰਦਾ ਹੈ? ਸਕੂਲ ਦੀ ਮਨੁੱਖੀ ਜੀਵਨ ਲਈ ਲੋੜ ਨੂੰ ਦਰਸਾਉਂਦੀ ਕਵਿਤਾ। ਅਧਿਆਪਕ ਦੀ ਵਸੀਅਤ “ਅਸੀਂ ਦਿੰਦੇ ਨਹੀ ਲਾਲਚ ਕਿਤਾਬਾਂ ਦਾ, ਨਾ ਵਰਦੀ ਦਾ ਨਾ ਜੁਰਾਬਾਂ ਦਾ, ਨਾ ਵਜੀਫੇ ਦਾ, ਨਾ ਦੁਪਹਿਰ ਦੇ ਖਾਣੇ ਦਾ, ਸਾਨੂੰ ਫਿਕਰ ਤੁਹਾਡੇ ਨਿਆਣੇ ਦਾ, ਸਾਂਭ ਕੇ ਅਨਭੋਲ ਬਚਪਨ ਅਸੀਂ ਜਵਾਨੀ ਨੂੰ ਰੋਲਣੋ ਬਚਾਵਾਂਗੇ ਵਧੀਆ ਪੜ੍ਹਾਇਆ ਸੀ ਵਧੀਆ ਪੜਾਉਂਦੇ ਹਾਂ “ਇਹ ਕਵਿਤਾ ਇਕ ਅਧਿਆਪਕ ਦੀ ਸਮਾਜ ਤੇ ਲੋਕਾਂ ਪ੍ਰਤੀ ਬਚਣਵੱਧਤਾ ਨੂੰ ਦਰਸਾਉਂਦੀ ਹੈ ।ਸਮਾਜ ਵਿੱਚ ਵਾਪਰ ਰਹੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੀਆਂ ਘਟਨਾਵਾਂ ਤੋਂ ਚਿੰਤਿਤ ਹੈ ਇੱਕ ਅਧਿਆਪਕ। ਉਹ ਸਮਾਜ ਦੇ ਲੋਕਾਂ ਨੂੰ ਸੇਧ ਦੇ ਸਕਦੇ ਹਨ। ਬਚਪਨ ਦੀਆਂ ਮੌਜਾਂ ,ਖੇਡਣਾ,ਤੰਦਰੁਸਤੀ, ਬੇਖੌਫ ਬਚਪਨ, ਮੋਬਾਈਲਾਂ ਦੀ ਬੇਲੋੜੀ ਵਰਤੋ ਮਾਪਿਆਂ ਦੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦੀ ਕਵਿਤਾ ਲਿਖੀ ਗਈ। ਉੱਥੇ ਹੀ ਅਰਸ਼ਾਂ ਦੀ ਧੀ “ਕਲਪਨਾ ਚਾਵਲਾ” ਦੀ ਤਸਵੀਰ ਜਨਮ ਤੋਂ ਆਕਾਸ਼ ਤੱਕ ਦਾ ਸਫਰ ਨੂੰ ਬਿਆਨ ਕਰਦੀਆਂ ਤਰੀਕਾਂ ਉੱਥੇ ਧੀਆਂ ਨੂੰ ਸਤਿਕਾਰ ਦੇਣ ਸਾਡੀਆਂ ਵੀ ਧੀਆਂ ਅਰਸ਼ਾਂ ਤੱਕ ਪਹੁੰਚ ਸਕਦੀਆਂ ਨੇ ਜੇ ਧੀਆਂ ਨੂੰ ਬਰਾਬਰਤਾ ਦਾ ਦਰਜਾ ਦਈਏ। ਕੰਧ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਚਿੱਤਰ ਉਹਨਾਂ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਮੁਕਤੀ ਖਾਤਰ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮੇ, ਉਹਨਾਂ ਵੱਲੋਂ ਜ਼ੁਲਮ ਕਰਦੇ ਹਾਕਮਾਂ ਨੂੰ ਲਲਕਾਦੇ ਬੋਲ “ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ” ਦੇਸ਼ ਲਈ ਕੁਰਬਾਨੀ ਕਰ ਗਏ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਾਉਂਦੀ ਹੈ। ਸਕੂਲ ਦੀਆਂ ਦੀਵਾਰਾਂ ਤੇ ਲਿਖੀਆਂ ਕਵਿਤਾ ਬੱਚਿਆਂ ਤੇ ਸਮਾਜ ਪ੍ਰਤੀ ਅਧਿਆਪਕਾਂ ਦੀ ਵਚਨਵੱਧਤਾ ,ਅਰਸ਼ਾਂ ਦੀਆਂ ਧੀਆਂ ,ਸ਼ਹੀਦਾਂ ਦਾ ਸਤਿਕਾਰ ਇਸ ਪਿੱਛੇ ਪ੍ਰਤਿਬਧੰਤਾ। ਅਧਿਆਪਕਾ ਦੇ ਫਰਜਾਂ ਪ੍ਰਤੀ ਸੁਚੇਤ ਤੇ ਇਮਾਨਦਾਰ ਸਕੂਲ ਦੀ ਹੈਡ ਟੀਚਰ ਮੈਡਮ ਅਮਨਦੀਪ ਕੌਰ ਦੀ ਦੇਣ ਹੈ। ਉਹਨਾਂ ਦੱਸਿਆ ਕਿ ਮੈਂ ਇਸ ਸਕੂਲ ਵਿੱਚ ਸਾਲ 2015 ਵਿੱਚ ਆਈ ਸੀ ਉਸ ਸਮੇਂ ਸਕੂਲ ਦੀ ਹਾਲਤ ਬਹੁਤ ਖਸਤਾ ਸੀ ਅਸੀਂ ਪਿੰਡ ਦੀ ਪੰਚਾਇਤ, ਗੁਰਦੁਆਰੇ ਦੀ ਕਮੇਟੀ ,ਪਿੰਡ ਦੇ ਸਹਿਯੋਗ ਨਾਲ ਅਤੇ ਵਿਭਾਗ ਵੱਲੋਂ ਸਕੂਲ ਨੂੰ ਦਿੱਤੀਆਂ ਗਰਾਂਟਾਂ ਨਾਲ ਅੱਜ ਸਕੂਲ ਦੀ ਦਿੱਖ ਸਵਾਰਨ ਵਿੱਚ ਕਾਮਯਾਬ ਹੋਏ ਹਾਂ। ਅੱਜ ਸਕੂਲ ਦੀ ਜਿੱਥੇ ਬਾਹਰੋਂ ਦਿਖ ਚੰਗੀ ਹੈ ਉੱਥੇ ਅੰਦਰ ਵੀ ਸਕੂਲਾਂ ਦੇ ਕਮਰੇ ਬੱਚਿਆਂ ਦੇ ਬੈਠਣ ਲਈ ਯੋਗ ਪ੍ਰਬੰਧ, ਪੀਣ ਯੋਗ ਪਾਣੀ, ਬਾਥਰੂਮ ,ਸਮੁੱਚਾ ਸਕੂਲ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਇਸ ਵਿੱਚ ਮੇਰੀ ਅਧਿਆਪਕ ਸਾਥਣ ਹਰਪ੍ਰੀਤ ਕੌਰ ਦਾ ਵੀ ਚੰਗਾ ਰੋਲ ਹੈ ।ਸਕੂਲ ਦੀਆਂ ਦੀਵਾਰਾਂ ਤੇ ਲਿਖੀਆਂ ਇਹ ਕਵਿਤਾਵਾਂ ਇਲਾਕੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਲਾਕੇ ਦੇ ਲੋਕ ਸਿੱਖਿਆ ਦਾਇਕ ਕਵਿਤਾਵਾਂ ਪੜ੍ਹਕੇ ਕਹਿ ਰਹੇ ਕਿ ਦੀਵਾਰਾਂ ਬੋਲਦੀਆਂ ਹਨ ।ਇਸ ਸਬੰਧੀ ਅਧਿਆਪਕ ਆਗੂ ਜੋਸ਼ੀਲ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਸਿੱਖਿਆ ਅਤੇ ਵਿਦਿਆਰਥੀਆਂ ਪ੍ਰਤੀ ਬਹੁਤ ਗੰਭੀਰ ਹਨ । ਬਹੁਤ ਸਾਰੇ ਪ੍ਰਾਇਮਰੀ ਸਕੂਲ ਟੀਚਰ ਲੈੱਸ ਅਤੇ ਇਕੱਲੇ ਅਧਿਆਪਕ ਹੌਣ ਦੇ ਬਾਵਜੂਦ ਵੀ ਅਧਿਆਪਕ ਆਪਣਾ ਫਰਜ ਬਹੁਤ ਇਮਾਨਦਾਰੀ ਨਾਲ ਨਿਭਾਅ ਰਹੇ ਹਨ, ਪ੍ਰੰਤੂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ ।ਸਿੱਖਿਆ ਨੂੰ ਬਚਾਉਣ ਲਈ ਸਮੁੱਚਾ ਅਧਿਆਪਕ ਵਰਗ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ਼੍ਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਨੂੰ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਸਿੱਖਿਆ ਪ੍ਰਤੀ ਬੱਚਿਆਂ ਨੂੰ ਲੋਕਾਂ ਨੂੰ ਚੇਤਨ ਕਰ ਸਕੀਏ ਮੈਂ ਹਮੇਸ਼ਾ ਉਹਨਾਂ ਸਕੂਲ ਮੁਖੀ ਨੂੰ ਉਤਸ਼ਾਹਤ ਕਰਦਾ ਰਹਿੰਦਾ ਹਾਂ ਜਿਨਾਂ ਨੇ ਚੰਗੀ ਬਾਲ ਪੇਟਿੰਗ ਕੀਤੀ ਹੈ। ਕਿਰਤਹ ਕਿਸਾਨ ਯੂਨੀਅਨ ਦੇ ਸੂਬਾ ਆਗੂ ਤੇ ਸੇਵਾ ਮੁਕਤ ਅਧਿਆਪਕ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਕਾਲੇਵਾਲ ਸਕੂਲ ਅਧਿਆਪਕ ਦਾ ਚੰਗਾ ਉਪਰਾਲਾ ਹੈ ।ਇਹੋ ਜਿਹੇ ਅਧਿਆਪਕ ਸਨਮਾਨਤ ਕਰਨੇ ਚਾਹੀਦੇ ਹਨ ਜੋ ਆਪਣੇ ਕਿੱਤੇ ਪ੍ਰਤੀ ਅਤੇ ਬੱਚਿਆਂ ਤੇ ਸਮਾਜ ਪ੍ਰਤੀ ਜਿੰਮੇਵਾਰ ਹੋਣ। ਪ੍ਰੰਤੂ ਸਰਕਾਰਾਂ ਤੇ ਵਿਭਾਗ ਇਹੋ ਜਿਹੇ ਅਧਿਆਪਕਾਂ ਨੂੰ ਰੋਲੀ ਰੱਖਦੀਆਂ ਨੇ ,ਸਾਬਕਾ ਸਰਪੰਚ ਸਿੱਧੂਪੁਰ ਸਾਧਾ ਸਿੰਘ ਕਾਲੇਵਾਲ ਦੇ ਸਾਬਕਾ ਸਰਪੰਚ ਸੁਖਦੀਪ ਸਿੰਘ ਬਾਬਾ ਗੁਰਸ਼ਰਨ ਸਿੰਘ ਸਤਵੰਤ ਕੌਰ ਕਾਲੇਵਾਲ ਨੇ ਕਿਹਾ ਕਿ ਇਹ ਬਾਲ ਪੇਟਿੰਗ ਇੱਕ ਚੰਗੇ ਅਧਿਆਪਕ ਦੀ ਨਿਸ਼ਾਨੀ ਹੈ। ਇਸ ਬਾਲ ਪੇਂਟਿੰਗ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ

Leave a Reply

Your email address will not be published. Required fields are marked *