ਸੇਵਾ ਪਖਵਾੜੇ ਅਧੀਨ ਭਾਜਪਾ ਆਫ਼ਿਸ ਵਿਚ ਕਵੀ ਸੰਮੇਲਨ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਸੂਬੇ ਦੇ ਮੋਹਤਬਰ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਕੀਲੇ ਸਰੋਤੇ

ਚੰਡੀਗੜ੍ਹ, 27 ਸਤੰਬਰ ,ਬੋਲੇ ਪੰਜਾਬ ਬਿਊਰੋ :

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਜੇਪੀ ਨੱਡਾ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾ ਤੇ ਬੀਤੀ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੀਨ ਦਿਆਲ ਉਪਾਧਿਆ ਜੈਅੰਤੀ, ਗਾਂਧੀ ਜੈਅੰਤੀ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਗਤਿਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਸੇਵਾ ਪਖਵਾੜੇ ਦੇ ਤਹਿਤ ਪੰਜਾਬ ਦੇ ਭਾਜਪਾ ਦਫ਼ਤਰ ਸੈਕਟਰ 37 ਚੰਡੀਗੜ੍ਹ ਵਿੱਚ ਅੱਜ ਇੱਕ ਕਵੀ ਸਮੇਂਲਨ ਦਾ ਆਯੋਜਨ ਕੀਤਾ ਗਿਆ। ਇਸ ਕਵੀ ਸੰਮੇਲਨ ਦੀ ਅਗੁਵਾਈ ਏਕਤਾ ਨਾਗਪਾਲ ਨੇ ਕੀਤੀ, ਜੋ ਕਈ ਸਾਲਾਂ ਤੋਂ ਸੰਗਠਨ ਨਾਲ ਜੁੜੀ ਹਨ ਅਤੇ ਪ੍ਰਦੇਸ਼ ਮਹਿਲਾ ਮੋਰਚਾ ਭਾਜਪਾ ਦੀ ਮੀਤ ਪ੍ਰਧਾਨ ਹਨ।
ਇਸ ਕਵੀ ਸੰਮੇਲਨ ਵਿੱਚ ਕਵੀ ਪ੍ਰੇਮ ਵਿਜ, ਡਾ.ਕ੍ਰਿਸ਼ਨ ਕਾਂਤ, ਰੇਖਾ ਮਿੱਤਲ, ਸੋਮੇਸ਼, ਅੰਨੂ ਰਾਣੀ ਸ਼ਰਮਾ, ਸ਼ਾਇਰ ਭੱਟੀ, ਮਮਤਾ ਕਾਲੜਾ, ਰੀਤੂ ਧਵਨ, ਡਾ. ਅਨੀਸ਼ ਗਰਗ ਅਤੇ ਡਾ. ਸੰਗੀਤਾ ਸ਼ਰਮਾ ਕੁੰਦਰਾ ‘ਗੀਤ’ ਮੌਜੂਦ ਸਨ। ਕਵੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉੱਤੇ ਆਪਣੀਆਂ ਕਵਿਤਾਵਾਂ ਪ੍ਰਸਤੁਤ ਕੀਤੀਆਂ

Leave a Reply

Your email address will not be published. Required fields are marked *