ਸੀਚੇਵਾਲ ਦੇ ਯਤਨਾਂ ਸਦਕਾ ਦੋ ਸਾਲਾਂ ਤੋਂ ਦੁਬਈ ‘ਚ ਫਸਿਆ ਅਮਰਜੀਤ ਗਿੱਲ ਵਤਨ ਪਰਤਿਆ

ਚੰਡੀਗੜ੍ਹ ਪੰਜਾਬ

ਸੀਚੇਵਾਲ ਦੇ ਯਤਨਾਂ ਸਦਕਾ ਦੋ ਸਾਲਾਂ ਤੋਂ ਦੁਬਈ ‘ਚ ਫਸਿਆ ਅਮਰਜੀਤ ਗਿੱਲ ਵਤਨ ਪਰਤਿਆ


ਜਲੰਧਰ, 25 ਸਤੰਬਰ,ਬੋਲੇ ਪੰਜਾਬ ਬਿਊਰੋ :


ਜਲੰਧਰ ਵਾਸੀ ਅਮਰਜੀਤ ਗਿੱਲ ਨੂੰ ਦੋਸਤ ਦੀ ਗਲਤੀ ਕਾਰਨ ਦੋ ਸਾਲ ਦੁਬਈ ਵਿੱਚ ਤਸੀਹੇ ਝੱਲਣੇ ਪਏ ਅਤੇ ਜੇਲ੍ਹ ਵਿੱਚ ਵੀ ਰਹਿਣਾ ਪਿਆ। ਇੱਥੋਂ ਤੱਕ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਨੌਜਵਾਨ ਕੋਲ ਪੰਜਾਬ ਪਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਪਰ ਦੁਬਈ ਵਿੱਚ ਉਸ ਖ਼ਿਲਾਫ਼ ਦਰਜ ਕੇਸ ਕਾਰਨ ਉਹ ਆਪਣੇ ਦੇਸ਼ ਵਾਪਸ ਨਹੀਂ ਆ ਸਕਦਾ ਸੀ।
ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪਿਛਲੇ ਦੋ ਸਾਲਾਂ ਤੋਂ ਦੁਬਈ ਵਿੱਚ ਫਸੇ ਅਮਰਜੀਤ ਗਿੱਲ ਆਪਣੇ ਵਤਨ ਪਰਤ ਆਏ ਹਨ। ਉਸ ਦੀ ਘਰ ਵਾਪਸੀ ਨਾਲ ਪਰਿਵਾਰ ਖੁਸ਼ ਹੈ ਅਤੇ ਉਸ ਦੀ ਵਤਨ ਵਾਪਸੀ ‘ਤੇ ਪਰਿਵਾਰ ਨੇ ਬਾਬਾ ਸੀਚੇਵਾਲ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *