4 ਅਕਤੂਬਰ ਨੂੰ ਕੀਤੀ ਜਾਵੇਗੀ ਰੋਸ ਰੈਲੀ
ਫਤਿਹਗੜ੍ਹ ਸਾਹਿਬ,23, ਸਤੰਬਰ ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਬਕਾਇਆ ਵਰਦੀਆਂ, ਜੀਪੀਐਫ ਆਦਿ ਮੰਗਾਂ ਸਬੰਧੀ ਵੱਖ-ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਰਣਜੀਤ ਸਿੰਘ, ਤਰਲੋਚਨ ਸਿੰਘ ,ਸੁਖਜਿੰਦਰ ਸਿੰਘ ਚਨਾਰਥਲ ਦੀ ਪ੍ਰਧਾਨਗੀ ਹੇਠ ਡਵੀਜ਼ਨ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਨਵੀਨਰ ਮਲਾਗਰ ਸਿੰਘ ਖਮਾਣੋਂ , ਹਰਜੀਤ ਸਿੰਘ ਨੇ ਦੱਸਿਆ ਕਿ ਵਰਦੀਆ ਦੇ ਮਸਲੇ ਤੇ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ। ਉਹਨਾਂ ਅਕਾਊਂਟ ਬਰਾਂਚ ਦੇ ਹਵਾਲੇ ਨਾਲ ਕਿਹਾ ਕਿ ਖਜ਼ਾਨਾ ਦਫਤਰ ਵਰਦੀਆਂ ਦੇ ਬਿੱਲ ਨਹੀਂ ਲੈ ਰਿਹਾ ।ਸਾਡੇ ਵੱਲੋਂ ਵਰਦੀਆਂ ਦੇ ਬਿੱਲ ਤਿਆਰ ਹਨ ।ਜਦੋਂ ਤਾਲਮੇਲ ਸੰਘਰਸ਼ ਕਮੇਟੀ ਦਾ ਵਫ਼ਦ ਖਜ਼ਾਨਾ ਅਫਸਰ ਨੂੰ ਮਿਲਿਆ ਤਾਂ ਡਵੀਜ਼ਨ ਅਧਿਕਾਰੀਆਂ ਦੇ ਦੋਸ਼ਾਂ ਨੂੰ ਉਹਨਾਂ ਰੱਦ ਕਰ ਦਿੱਤਾ। ਉਹਨਾਂ ਦੱਸਿਆ ਕਿ ਮਹੀਨੇ ਦੀ 25 ਤਰੀਕ ਤੱਕ ਬਿੱਲ ਲਏ ਜਾਂਦੇ ਹਨ ।ਉਹਨਾਂ ਦੱਸਿਆ ਕਿ ਸਾਡੇ ਦਫਤਰ ਦੇ ਕਿਸੇ ਵੀ ਕਲਰਕ ਨੇ ਵਰਦੀਆਂ ਦੇ ਬਿੱਲ ਲੈਣ ਤੋਂ ਜਵਾਬ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਜੀਪੀਐਫ ਸਬੰਧੀ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੇ ਵਿਆਹ ਅਤੇ ਉੱਚ ਸਿੱਖਿਆ ਲਈ ਪਹਿਲ ਦਿੱਤੀ ਗਈ ਹੈ ਜਦੋਂ ਕਿ ਬਾਕੀ ਜੀਪੀਐਫ ਐਡਵਾਂਸ ਲਈ ਹੋਰ ਹਦਾਇਤਾਂ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ ।ਕਮੇਟੀ ਆਗੂਆਂ ਨੇ ਕਿਹਾ ਕਿ ਮੰਡਲ ਦਫਤਰ ਦੇ ਅਧਿਕਾਰੀ ਆਪਣੇ ਹੀ ਫੀਲਡ ਮੁਲਾਜ਼ਮਾਂ ਦੇ ਕੰਮਾਂ ਲਈ ਝੂਠ ਬੋਲਦੇ ਹਨ। ਜਦੋਂ ਜਦੋਂ ਕਿ ਵਰਦੀਆਂ ਦੇ ਬਿੱਲ ਅੱਜ ਹੀ ਕੰਪਲੀਟ ਹੋਏ ਹਨ। ਇਹਨਾਂ ਕਿਹਾ ਕਿ ਜੇਕਰ ਠੇਕੇਦਾਰਾਂ ਦੇ ਬਿੱਲ ਹੁੰਦੇ ਤਾਂ ਮੰਡਲ ਦਫਤਰ ਬਿਨਾਂ ਦੇਰੀ ਤੋਂ ਪਾਸ ਕਰ ਦਿੰਦਾ ।ਕਮੇਟੀ ਨੇ ਫੈਸਲਾ ਕੀਤਾ ਕਿ ਫੀਲਡ ਮੁਲਾਜ਼ਮਾਂ ਦੀਆਂ ਬਕਾਇਆ ਵਰਦੀਆਂ ਤੁਰੰਤ ਜਾਰੀ ਨਾ ਕੀਤੀਆਂ ਤਾਂ 4 ਅਕਤੂਬਰ ਨੂੰ ਡਵੀਜ਼ਨ ਦਫਤਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਗਦਰੀ ਸ਼ਹੀਦ ਬਾਬਾ ਕਿਰਪਾ ਸਿੰਘ, ਆਜ਼ਾਦ ਹਿੰਦ ਫੌਜ ਦੇ ਸ਼ਹੀਦ ਸਰਵਣ ਸਿੰਘ ਦੀ ਯਾਦ ਵਿੱਚ 29 ਸਤੰਬਰ ਨੂੰ ਪਿੰਡ ਮੀਰਪੁਰ ਵਿਖੇ ਕੀਤੇ ਜਾ ਰਹੇ ਸਮਾਗਮਾਂ ਵਿੱਚ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਸੁਖਰਾਮ ਕਾਲੇਵਾਲ ,ਗਿਆਨੀ ਹਰਜਿੰਦਰ ਸਿੰਘ ਖਮਾਣੋ ,ਤਲਵਿੰਦਰ ਸਿੰਘ, ਰਣਜੀਤ ਸਿੰਘ ਚਨਾਰਥਲ, ਹਰਬੰਸ ਸਿੰਘ, ਹਰਚੰਦ ਸਿੰਘ ਹਿੰਦੂਪੁਰ, ਬਲਜੀਤ ਸਿੰਘ ਹਿੰਦੂਪੁਰ, ਲਖਵੀਰ ਸਿੰਘ ਖੰਨਾ, ਲਖਵੀਰ ਸਿੰਘ ਖਮਾਣੋ ਜਗਤਾਰ ਸਿੰਘ ਰੱਤੋ, ਕਰਮ ਸਿੰਘ, ਤਾਜ ਅਲੀ ਆਦਿ ਆਗੂ ਹਾਜਰ ਸਨ