ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੈਬਨਿਟ ਮੰਤਰੀ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਫਰੀਦਕੋਟ , 22 ਸਤੰਬਰ, ਬੋਲੇ ਪੰਜਾਬ ਬਿਊਰੋ :
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ 10ਵੇਂ ਐਤਵਾਰ ਵੀ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਭੁੱਖ ਹੜਤਾਲ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਰਕਰਾਂ ਤੇ ਹੈਲਪਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਤੋਂ ਪਹਿਲਾਂ ਵਰਕਰਾਂ ਤੇ ਹੈਲਪਰਾਂ ਨੇ ਚੌਪਹਿਰਾ ਸਾਹਿਬ ਦਾ ਪਾਠ ਕੀਤਾ ।
ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ । ਆਂਗਣਵਾੜੀ ਸੈਂਟਰਾਂ ਵਿੱਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ , ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀਆਂ ਤੋਂ ਰੱਦ ਕਰਕੇ ਸਰਕਾਰੀ ਅਦਾਰਿਆਂ ਰਾਹੀਂ ਸਪਲਾਈ ਕੀਤਾ ਜਾਵੇ , ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁੱਹਈਆ ਕਰਵਾਏ ਜਾਣ । ਆਗੂਆਂ ਨੇ ਦੱਸਿਆ ਕਿ 2 ਅਕਤੂਬਰ ਨੂੰ ਲੁਧਿਆਣਾ ਵਿਖੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਘਰ ਅੱਗੇ ਜਥੇਬੰਦੀ ਵੱਲੋਂ ਸੂਬਾ ਪੱਧਰੀ ਰੋਸ ਧਰਨਾ ਕੀਤਾ ਜਾਵੇਗਾ ।ਇਸ ਮੌਕੇ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ , ਮਹਿੰਦਰ ਕੌਰ ਪੱਤੋ , ਸੁਨਿਰਮਲ ਕੌਰ ਭੁੱਲੇ ਚੱਕ ਗੁਰਦਾਸਪੁਰ , ਮਨਪ੍ਰੀਤ ਕੌਰ ਕਾਹਨੂੰਵਾਨ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਰਜਵੰਤ ਕੌਰ ਬਟਾਲਾ , ਸਰਬਜੀਤ ਕੌਰ ਦੋਰਾਗਲਾ , ਸੁਖਮਨ ਕੌਰ ਗੁਰਦਾਸਪੁਰ , ਅਮਰਜੀਤ ਕੌਰ , ਜਸਵੰਤ ਕੌਰ ਸ੍ਰੀ ਹਰਗੋਬਿੰਦਪੁਰ , ਪ੍ਰਵੀਨ ਕੌਰ ਗੁਰਦਾਸਪੁਰ , ਮਨਜੀਤ ਕੌਰ , ਲਖਵਿੰਦਰ ਕੌਰ , ਰਾਜ ਕੌਰ , ਸ਼ਰਨਜੀਤ ਕੌਰ , ਰਣਜੀਤ ਕੌਰ ਗੁਰਦਾਸਪੁਰ , ਹਰਪ੍ਰੀਤ ਕੌਰ ਪੱਖਰਵਾਲ , ਜਸਵੰਤ ਕੌਰ ਮੰਡ , ਹਰਭਿੰਦਰ ਕੌਰ ਭੰਬੋਈ , ਸਰਬਜੀਤ ਕੌਰ ਬਾਗਾ ਪੁਰਾਣਾ , ਨਰੇਸ਼ ਬਾਲਾ ਫਰੀਦਕੋਟ , ਇੰਦਰਜੀਤ ਕੌਰ ਲੁਹਾਰਾ , ਕੁਲਵੰਤ ਕੌਰ ਲੁਹਾਰਾ , ਕਮਲੇਸ਼ ਕੌਰ ਮੀਨੀਆ , ਹਰਬੰਸ ਕੌਰ ਮਿਨੀਆ ਆਦਿ ਆਗੂ ਮੌਜੂਦ ਸਨ ।