ਸਮੂਹ ਪਹਿਲਵਾਨਾਂ ਨੇ ਖੇਡ ਭਾਵਨਾ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਟੂਰਨਾਮੈਂਟ ਖੇਡਿਆ: ਚਰਨਜੀਤ ਸਿੰਘ ਭੁੱਲਰ ਅਬਜ਼ਰਵਰ ਕਮ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ
ਅੰਡਰ-19 ਫ੍ਰੀ ਸਟਾਈਲ ਦੇ 61 ਅਤੇ 92 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਪਹਿਲਵਾਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ
ਪਟਿਆਲਾ 21 ਸਤੰਬਰ ,ਬੋਲੇ ਪੰਜਾਬ ਬਿਊਰੋ :
17 ਤੋਂ 21 ਸਤੰਬਰ ਤੱਕ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਹੋਈਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਫ੍ਰੀ ਸਟਾਈਲ ਕੁਸ਼ਤੀ ਮੁਕਾਬਲੇ ਸੰਪੰਨ ਹੋ ਗਏ ਹਨ। ਇਸ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਨੂੰ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਪਟਿਆਲਾ ਡਾ: ਦਲਜੀਤ ਸਿੰਘ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਨੇ ਵਧਾਈਆਂ ਦਿੱਤੀਆਂ। ਟੂਰਨਾਮੈਂਟ ਦੇ ਅਬਜ਼ਰਵਰ ਅਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਨੇ ਸਮੂਹ ਸਹਿਯੋਗ ਦੇਣ ਵਾਲੇ ਸਰੀਰਕ ਸਿੱਖਿਆ ਦੇ ਅਧਿਆਪਕਾਂ, ਪਹਿਲਵਾਨਾਂ ਦੇ ਕੋਚ ਸਾਹਿਬਾਨ ਅਤੇ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਉਹਨਾਂ ਕਿਹਾ ਕਿ ਇਸ ਟੂਰਨਾਮੈਂਟ ਦਿ ਵਿੱਚ ਆਪਣੇ-ਆਪਣੇ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਵਿੱਚ ਭਾਗ ਲੈਣਗੇ। ਉਹਨਾਂ ਇਹ ਵੀ ਕਿਹਾ ਕਿ ਟੂਰਨਾਮੈਂਟ ਦਾ ਸਮੁੱਚਾ ਆਯੋਜਨ ਵਿਭਾਗ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਮੌਕੇ ਜੇਤੂ ਪਹਿਲਵਾਨ ਨੂੰ ਮੈਡਲ ਅਤੇ ਓਵਰਆਲ ਚੰਗਾ ਪ੍ਰਦਰਸ਼ਨ ਕਰਨ ਵਾਲੇ ਜਿਲ੍ਹਿਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਇੰਸਪੈਕਟਰ ਮਹਿੰਦਰ ਸਿੰਘ ਸਕੱਤਰ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਪਟਿਆਲਾ, ਬਿਕਰਮ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਬਲਬੇੜਾ, ਅਮਿਤ ਕੁਮਾਰ ਹੈੱਡ ਮਾਸਟਰ, ਸੁਖਜੀਵਨ ਸਿੰਘ ਆਫੀਸ਼ਲ ਕਮ ਸਲੈਕਟਰ, ਅਰੁਣ ਕੁਮਾਰ, ਸਾਰਜ ਸਿੰਘ ਕੁਸ਼ਤੀ ਕੋਚ ਪਟਿਆਲਾ, ਪ੍ਰਭਦੇਵ ਸਿੰਘ ਤਰਨਤਾਰਨ, ਬਲਕਾਰ ਸਿੰਘ ਪੀਟੀਆਈ, ਲੈਕਚਰਾਰ ਅਰਸ਼ਾਦ ਖਾਨ, ਜਸਦੀਪ ਕੌਰ, ਲੈਕਚਰਾਰ ਰਾਜਵਿੰਦਰ ਕੌਰ, ਲੈਕਚਰਾਰ ਕਮਲਜੀਤ ਕੌਰ, ਲੈਕਚਰਾਰ ਮੀਨਾ ਸੂਦ, ਲੈਕਚਰਾਰ ਗੁਰਪ੍ਰੀਤ ਸਿੰਘ ਟਿਵਾਣਾ, ਕੁਲਦੀਪ ਸਿੰਘ ਗਿੱਲ ਫਰੀਦਕੋਟ,
ਹਰੀਸ਼ ਕੁਮਾਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਮਮਤਾ ਰਾਣੀ, ਜਾਹਿਦਾ ਕੁਰੈਸ਼ੀ ਡੀਪੀਈ, ਕਿਸ਼ੋਰ ਕੁਮਾਰ ਹੁਸ਼ਿਆਰਪੁਰ, ਰਾਜੀਵ ਕੁਮਾਰ ਫਾਜਿਲਕਾ, ਸੁਦੇਸ਼ ਕੁਮਾਰ ਪਟਿਆਲਾ, ਅਮਨਿੰਦਰ ਸਿੰਘ ਬਾਬਾ, ਪਰਮਿੰਦਰ ਸਿੰਘ ਲੈਕਚਰਾਰ, ਰਾਜਿੰਦਰ ਸਿੰਘ ਹੈਪੀ, ਰਾਕੇਸ਼ ਕੁਮਾਰ ਪੀਟੀਆਈ, ਦਵਿੰਦਰ ਸਿੰਘ ਡੀਪੀਈ ਪਾਤੜਾਂ, ਰਾਜਪਾਲ ਸਿੰਘ ਲੈਕਚਰਾਰ, ਮੱਖਣ ਸਿੰਘ ਲੈਕਚਰਾਰ, ਗੁਰਨਾਮ ਸਿੰਘ ਲੈਕਚਰਾਰ, ਗੁਰਪ੍ਰੀਤ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ ਡੀਪੀਈ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਜੱਸਲ ਅਤੇ ਹੋਰ ਮੌਜੂਦ ਸਨ।
ਨਤੀਜੇ:
68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਦੇ ਕੁਸ਼ਤੀ ਫ੍ਰੀ ਸਟਾਈਲ ਅੰਡਰ 19 ਲੜਕਿਆਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਜੁਨ ਜ਼ਿਲ੍ਹਾ ਜਲੰਧਰ, 61 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ਦੀਪ ਸਿੰਘ ਜ਼ਿਲ੍ਹਾ ਪਟਿਆਲਾ, 65 ਕਿਲੋਗ੍ਰਾਮ ਭਾਰ ਵਰਗ ਵਿੱਚ ਰਾਹੁਲ ਜ਼ਿਲ੍ਹਾ ਸੰਗਰੂਰ, 70 ਕਿਲੋਗ੍ਰਾਮ ਭਾਰ ਵਰਗ ਵਿੱਚ ਉਦੈ ਸ਼ਰਮਾ ਜ਼ਿਲ੍ਹਾ ਅੰਮ੍ਰਿਤਸਰ, 74 ਕਿਲੋਗ੍ਰਾਮ ਭਾਰ ਵਰਗ ਵਿੱਚ ਅਭਿਨਵ ਜ਼ਿਲ੍ਹਾ ਅੰਮ੍ਰਿਤਸਰ, 79 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਖਿਲ ਲੋਸਿਸ ਜ਼ਿਲ੍ਹਾ ਗੁਰਦਾਸਪੁਰ, 86 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਹੰਮਦ ਅਨਸ ਜ਼ਿਲ੍ਹਾ ਮਲੇਰਕੋਟਲਾ, 92 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਗਟ ਗੋਰਸੀ ਜ਼ਿਲ੍ਹਾ ਪਟਿਆਲਾ, 97 ਕਿਲੋਗ੍ਰਾਮ ਭਾਰ ਵਰਗ ਵਿੱਚ ਮਨਵਾਜ ਜ਼ਿਲ੍ਹਾ ਸੰਗਰੂਰ ਅਤੇ 125 ਕਿਲੋਗ੍ਰਾਮ ਭਾਰ ਵਰਗ ਵਿੱਚ ਕੰਵਰਯੋਧ ਸਿੰਘ ਲਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।