750 ਸਕੂਲ ਲਾਈਬ੍ਰੇਰੀਅਨ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਵੱਲ ਕੀਤਾ ਰੋਸ ਮਾਰਚ
ਰੂਪਨਗਰ,15, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
750 ਸਕੂਲ ਲਾਇਬ੍ਰੇਰੀਅਨ ਜੱਥੇਬੰਦੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਮਾਰਚ ਕੀਤਾ ਗਿਆ । ਇਸ ਦੌਰਾਨ ਲਾਇਬਰੇਰੀਅਨ ਜਥੇਬੰਦੀ ਦੁਆਰਾ ਆਪਣੀ ਮੰਗਾਂ ਜਿਵੇਂ ਕਿ ਬਦਲੀਆਂ ਦਾ ਮੌਕਾ ਦੇਣਾ ਬਣਦਾ ਪੇਅ-ਸਕੇਲ ਬਹਾਲ ਕਰਾਉਣਾ , ਲਾਇਬ੍ਰੇਰੀਅਨ ਦੀ ਯੋਗਤਾ ਅਤੇ ਤਰੱਕੀ ਦਾ ਮਿਆਰ ਨਿਸ਼ਚਿਤ ਕਰਨਾ, ਦੇ ਮੱਦੇਨਜ਼ਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੋਂਪਿਆ ।ਡੀ ਟੀ ਐਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਅਤੇ ਜਿਲ੍ਹਾ ਪ੍ਰਧਾਨ ਗਿਆਨ ਚੰਦ ਨੇ 750 ਲਾਇਬ੍ਰੇਰੀਅਨ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸ ਹੀ ਸੰਘਰਸ਼ਾਂ ਦਾ ਇਤਿਹਾਸ ਹੈ। ਇਸ ਲਈ ਭਾਈ ਲਾਲੋ ਦੇ ਵਾਰਸਾਂ ਨੂੰ ਜੱਥੇਬੰਦਕ ਹੋ ਕੇ ਆਪਣੀ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਤੁਰਨਾ ਚਾਹੀਦਾ ਹੈ। ਬਲਕਾਰ ਸਿੰਘ 4161 ਸੂਬਾ ਆਗੂ ਵਲੋ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਸੰਘਰਸ਼ ਤੋ ਬਿਨਾਂ ਕੋਈ ਹੋਰ ਰਾਹ ਨਹੀ।
ਸੰਘਰਸ਼ਾ ਦੁਆਰਾ ਹੀ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ। 750 ਲਾਈਬ੍ਰੇਰੀਅਨ ਜੱਥੇਬੰਦੀ ਦੇ ਸੱਦੇ ਤੇ ਕਾਫ਼ੀ ਗਿਣਤੀ ਵਿੱਚ ਲਾਇਬ੍ਰੇਰੀਅਨ ਸਾਥੀ ਇਸ ਰੋਸ ਮਾਰਚ ਵਿੱਚ ਪੁੱਜੇ। ਢੇਰ ਪਿੰਡ ਵਿੱਚ ਇਕੱਤਰ ਹੋਣ ਮਗਰੋਂ ਡੀ ਟੀ ਐਫ਼ ਜੱਥੇਬੰਦੀ ਪੰਜਾਬ ਦੇ ਆਗੂਆਂ ਦੇ ਸਹਿਯੋਗ ਨਾਲ ਢੇਰ ਪਿੰਡ ਤੋਂ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਨੂੰ ਵਧੇ। ਰਸਤੇ ਵਿੱਚ ਪ੍ਰਸਾਸਨ ਵੱਲੋਂ ਜੱਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਜੱਥੇਬੰਦੀ ਦੀਆਂ ਮੰਗਾਂ ਨੂੰ ਮੰਤਰੀ ਤੱਕ ਪਹੁੰਚ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਇਸ ਸਮੇਂ ਗੱਲਬਾਤ ਕਰਦਿਆਂ ਪ੍ਰਸ਼ਾਸ਼ਨ ਨੇ ਸਿੱਖਿਆ ਮੰਤਰੀ ਨਾਲ 27-09-2024 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਲਿਖਤੀ ਮੀਟਿੰਗ ਦਾ ਪੱਤਰ ਮਾਨਯੋਗ ਤਹਿਸੀਲਦਾਰ ( ਆਨੰਦਪੁਰ ਸਾਹਿਬ ) ਦੁਆਰਾ ਯੂਨੀਅਨ ਨੂੰ ਸੋਪਿਆ ਅਤੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਬਦਲੀਆਂ ਲਈ ਸੰਬੰਧਿਤ ਵਿਭਾਗ ਨਾਲ ਗੱਲ ਕਰਕੇ ਜਲਦ ਹੀ ਪੋਰਟਲ ਖੁਲਵਾਇਆ ਜਾਵੇਗਾ । ਇਸ ਸਮੇਂ ਸਕੂਲ ਲਾਇਬਰੇਰੀਅਨ ਦੇ ਆਗੂ ਰਾਜਿੰਦਰ ਸਿੰਘ ਤੂਰ ਨੇ ਕਿਹਾ ਮੰਗਾ ਨੂੰ ਲੈ ਕੇ ਸੰਘਰਸ਼ ਜਾਰੀ ਰਹਿਣਗੇ । ਇਸ ਸਮੇਂ ਸਕੂਲ਼ ਲਾਇਬਰੇਰੀਅਨ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ ਅਤੇ ਡੀ.ਟੀ.ਐੱਫ. ਹੁਸ਼ਿਆਰਪੁਰ ਦੇ ਆਗੂ ਸਤਪਾਲ ਕਲੇਰ, ਦੀਵਾਨ ਚੰਦ ਅਤੇ ਹਰੀ ਰਾਮ ਮੌਜੂਦ ਰਹੇ ।