ਬਠਿੰਡਾ: ਬੋਲੇ ਪੰਜਾਬ ਬਿਉਰੋ: ਟਰੈਫਿਕ ਪੁਲਿਸ ਵੱਲੋਂ ਰਾਤ ਸਮੇਂ ਵੱਖ-ਵੱਖ ਚੌਂਕਾਂ ਵਿੱਚ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਨਾਕੇ ਲਗਾਏ ਗਏ। ਜਿਸ ਵਿੱਚ ਟੂ ਵੀਲਰ ਥਰੀ ਵੀਲਰ ਤੇ ਫੋਰ ਵੀਲਰ ਆਦਿ ਚਾਲਕਾਂ ਦੀ ਡਰਾਈਵ ਕਰਦੇ ਸਮੇਂ ਸ਼ਰਾਬ ਪੀਤੇ ਹੋਣ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਦ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਪੁਲਿਸ ਨੇ ਮਸ਼ੀਨ ਰਾਹੀਂ ਅਲਕੋਹਲ ਚੈੱਕ ਕੀਤੀ ਤਾਂ ਸ਼ਰਾਬੀ ਨੇ ਹੰਗਾਮਾ ਖੜਾ ਕਰ ਦਿੱਤਾ। ਚੌਕ ਵਿੱਚ ਕਾਰ ਦੇ ਅੱਗੇ ਜਾ ਕੇ ਲੇਟ ਗਿਆ ਅਤੇ ਗਾਲੀ ਗਲੋਚ ਕਰਨ ਲੱਗਿਆ। ਪੁਲਿਸ ਨੇ ਮੌਕੇ ਖੜੀ 112 ਨੰਬਰ ਗੱਡੀ ਉੱਪਰ ਥਾਣੇ ਲੈ ਗਏ ਇਸ ਹੰਗਾਮੇ ਨੂੰ ਦੇਖ ਕੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ।
ਇਸ ਸਬੰਧ ਵਿੱਚ ਟਰੈਫਿਕ ਦੇ ਸਹਾਇਕ ਇੰਚਾਰਜ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਐਸਐਸਪੀ ਬਠਿੰਡਾ ਵੱਲੋਂ ਸਾਨੂੰ ਆਰਡਰ ਹੋਏ ਹਨ ਕਿ ਰਾਤ ਸਮੇਂ ਕੋਈ ਵੀ ਵਹੀਕਲ ਚਲਾਉਣ ਵਾਲੇ ਦੀ ਸ਼ਰਾਬ ਪੀਤੀ ਹੋਈ ਹੈ ਤਾਂ ਉਹਨਾਂ ਦੇ ਚਲਾਣ ਕੱਟੇ ਜਾਣ ਜਿਸ ਨੂੰ ਲੈ ਕੇ ਅੱਜ ਜਗ੍ਹਾ- ਜਗ੍ਹਾ ਨਾਕੇ ਲਗਾਏ ਗਏ ਸਨ।