ਮੱਥਾ ਟੇਕ ਕੇ ਵਾਪਸ ਆ ਰਹੇ 6 ਸ਼ਰਧਾਲੂਆਂ ਦੀ ਮੌਤ, 3 ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਮੱਥਾ ਟੇਕ ਕੇ ਵਾਪਸ ਆ ਰਹੇ 6 ਸ਼ਰਧਾਲੂਆਂ ਦੀ ਮੌਤ, 3 ਜ਼ਖਮੀ

ਕੋਟਾ 15 ਸਤੰਬਰ ,ਬੋਲੇ ਪੰਜਾਬ ਬਿਊਰੋ :

ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਦੇ 9 ਸ਼ਰਧਾਲੂ ਰਾਜਸਥਾਨ ਦੇ ਸੀਕਰ ਸਥਿਤ ਖਾਟੂ ਸ਼ਿਆਮ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ, ਜਦੋਂ ਸਵੇਰੇ ਕਰੀਬ 5 ਵਜੇ ਬੂੰਦੀ ‘ਚ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਦਨ ਨਾਇਕ, ਮੰਗੀਲਾਲ ਨਾਇਕ, ਮਹੇਸ਼ ਨਾਇਕ, ਰਾਜੇਸ਼ ਅਤੇ ਪੂਨਮ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 16 ਤੋਂ 40 ਸਾਲ ਦਰਮਿਆਨ ਸੀ।ਪੁਲਸ ਨੇ ਦੱਸਿਆ ਕਿ ਅਜੇ ਤੱਕ ਇਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਹਿੰਡੋਲੀ ਥਾਣੇ ਦੇ ਅਧਿਕਾਰੀ ਪਵਨ ਮੀਨਾ ਨੇ ਦੱਸਿਆ ਕਿ ਟਰੱਕ ਗਲਤ ਦਿਸ਼ਾ ਤੋਂ ਆ ਰਿਹਾ ਸੀ ਅਤੇ ਸ਼ਰਧਾਲੂਆਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *