ਤਿੰਨ ਮੰਜ਼ਿਲਾ ਮਕਾਨ ਡਿੱਗਿਆ, ਮਲਬੇ ‘ਚ ਦੱਬੇ 15 ਲੋਕ, 7 ਦੀ ਮੌਤ
ਮੇਰਠ 15 ਸਤੰਬਰ ,ਬੋਲੇ ਪੰਜਾਬ ਬਿਊਰੋ :
ਯੂਪੀ ਦੇ ਮੇਰਠ ‘ਚ ਸ਼ਨੀਵਾਰ ਸ਼ਾਮ ਨੂੰ ਹੋਏ ਇਸ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ। 5 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਬਚਾਅ ਕਾਰਜ ਲਗਾਤਾਰ 16 ਘੰਟਿਆਂ ਤੋਂ ਜਾਰੀ ਹੈ। ਮਲਬੇ ਹੇਠਾਂ ਕਿਸੇ ਦੇ ਦੱਬੇ ਹੋਣ ਦੀ ਅਜੇ ਕੋਈ ਸੂਚਨਾ ਨਹੀਂ ਹੈ ਪਰ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਆਪਰੇਸ਼ਨ ਵਿੱਚ ਜੁਟੀਆਂ ਹੋਈਆਂ ਹਨ।ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਟੀਮ ਮਲਬੇ ਨੂੰ ਹਟਾ ਰਹੀ ਹੈ ਕਿ ਕੋਈ ਹੋਰ ਦੱਬਿਆ ਤਾਂ ਨਹੀਂ। ਇਹ ਹਾਦਸਾ ਲੋਹੀਆ ਨਗਰ ਥਾਣਾ ਖੇਤਰ ਦੀ ਜ਼ਾਕਿਰ ਕਾਲੋਨੀ ‘ਚ ਸ਼ਨੀਵਾਰ ਸ਼ਾਮ ਨੂੰ 3 ਮੰਜ਼ਿਲਾ ਮਕਾਨ ਢਹਿ ਗਿਆ ਸੀ। ਇਸ ਵਿੱਚ ਇੱਕੋ ਪਰਿਵਾਰ ਦੇ 15 ਲੋਕ ਦੱਬੇ ਗਏ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨ ਮੰਜ਼ਿਲਾ ਇਮਾਰਤ 50 ਸਾਲ ਪੁਰਾਣੀ ਸੀ। ਇਕੋ ਥੰਮ੍ਹ ‘ਤੇ ਖੜ੍ਹਾ ਸੀ। ਇਹ ਹਾਦਸਾ ਪਿੱਲਰ ਦੇ ਕਮਜ਼ੋਰ ਹੋਣ ਕਾਰਨ ਵਾਪਰਿਆ। ਏਡੀਜੀ ਡੀਕੇ ਠਾਕੁਰ ਨੇ ਦੱਸਿਆ- 63 ਸਾਲ ਦੀ ਨਫੀਸਾ ਆਪਣੇ 4 ਬੇਟਿਆਂ ਦੇ ਪਰਿਵਾਰ ਨਾਲ ਘਰ ਵਿੱਚ ਰਹਿੰਦੀ ਸੀ। ਹੇਠਲੀ ਮੰਜ਼ਿਲ ‘ਤੇ ਇਕ ਡੇਅਰੀ ਚੱਲ ਰਹੀ ਸੀ, ਜਿਸ ਕਾਰਨ ਕਈ ਮੱਝਾਂ ਵੀ ਮਲਬੇ ਹੇਠਾਂ ਦੱਬ ਗਈਆਂ |