ਗੁਰਦਾਸਪੁਰ ‘ਚ ਪੈਕਡ ਜੂਸ ਪੀਣ ਨਾਲ ਬੱਚੇ ਦੀ ਸਿਹਤ ਵਿਗੜੀ
ਗੁਰਦਾਸਪੁਰ, 14 ਸਤੰਬਰ,ਬੋਲੇ ਪੰਜਾਬ ਬਿਊਰੋ :
ਜੇਕਰ ਤੁਸੀਂ ਵੀ ਮਾਜਾ ਨੂੰ ਬੜੇ ਸ਼ੌਕ ਨਾਲ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਅਮਿਤ ਭੰਡਾਰੀ ਨਾਂ ਦੇ ਵਿਅਕਤੀ ਨੇ ਆਪਣੇ ਬੱਚੇ ਨੂੰ ਪੀਣ ਲਈ ਦੁਕਾਨ ਤੋਂ ਡੱਬੀ ਬੰਦ ਜੂਸ ਖਰੀਦਿਆ ਸੀ।
ਜਦੋਂ ਬੱਚੇ ਨੇ ਅੱਧਾ ਜੂਸ ਪੀਤਾ, ਉਸ ਨੂੰ ਕੁਝ ਜਮਿਆ-ਜਮਿਆ ਮਹਿਸੂਸ ਹੋਇਆ, ਤਾਂ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਦੇਖਿਆ ਕਿ ਜੂਸ ਵਿੱਚ ਕੁਝ ਕਾਲਾ-ਕਾਲਾ ਸੀ, ਜਿਸ ਨੂੰ ਪੀਣ ਤੋਂ ਬਾਅਦ ਬੱਚੇ ਨੂੰ ਉਲਟੀਆਂ ਆਉਣ ਲੱਗੀਆਂ।
ਇਸ ‘ਤੇ ਅਮਿਤ ਭੰਡਾਰੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਦੁਕਾਨ ਤੋਂ ਅਜਿਹਾ ਪੈਕਡ ਜੂਸ ਖਰੀਦਣ ਤਾਂ ਇਸ ਦਾ ਧਿਆਨ ਰੱਖਣ ਤਾਂ ਜੋ ਉਨ੍ਹਾਂ ਦੀ ਸਿਹਤ ‘ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਮਾਮਲੇ ਸਬੰਧੀ ਅਮਿਤ ਭੰਡਾਰੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਹਨ।