ਪੰਜਾਬੀ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ

ਸੰਸਾਰ ਚੰਡੀਗੜ੍ਹ ਪੰਜਾਬ

ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ



ਟੋਰਾਂਟੋ, 13 ਸਤੰਬਰ ,ਬੋਲੇ ਪੰਜਾਬ ਬਿਉਰੋ (ਹਰਦੇਵ ਚੌਹਾਨ):

ਜਗਤ ਪੰਜਾਬੀ ਸਭਾ, ਕੈਨੇਡਾ ਦੁਆਰਾ ਜੀ. ਐਨ. ਗਰਲਜ਼ ਕਾਲਜ ਪਟਿਆਲਾ ਤੇ ਸਾਂਝਾ ਘਰ ਦੇ ਸਹਿਯੋਗ ਨਾਲ ਲਘੁ ਫਿਲਮ ਮੁਕਾਬਲੇ ਕਰਾਏ ਜਾ ਰਹੇ ਹਨ ।ਨੈਤਿਕਤਾ ਦੇ ਪਸਾਰੇ ਹਿੱਤ ਲਘੁ ਫ਼ਿਲਮਾਂ ਦਾ ਵਿਸ਼ਾ ਵੀ ਨੈਤਿਕਤਾ ਹੀ ਹੋਏਗਾ ।

ਫਿਲਮ ਦਾ ਸਮਾਂ 4 ਮਿੰਟ ਤੋਂ ਲੈ ਕੇ 8 ਮਿੰਟ ਤੀਕ ਹੋਏਗਾ । ਫਿਲਮਸਾਜ ਆਪਣੀ ਤਿਆਰ ਕੀਤੀ ਫਿਲਮ 15 ਦਸੰਬਰ 2024 ਤੋਂ ਪਹਿਲਾ ਈ-ਮੇਲ: jagatpunjabisabha@gmail.com ਤੇ ਭੇਜ ਸਕਦੇ ਹਨ ।
17 ਜਨਵਰੀ 2025 ਨੂੰ ਸਾਰੀਆਂ ਫ਼ਿਲਮਾਂ ਫ਼ਿਲਮੀ ਦੁਨੀਆ ਨਾਲ ਸਬੰਧਤ ਨਿਰਪੱਖ ਜੱਜਾਂ ਵਲੋਂ ਦੇਖੀਆਂ ਤੇ ਵਿਚਾਰੀਆਂ ਜਾਣਗੀਆਂ ।

ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 25,000 ਰੁਪਏ, ਦੂਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 15,000 ਰੁਪਏ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ । ਭਾਗ ਲੈਣ ਵਾਲੇ ਹਰ ਫਿਲਮਸਾਜ ਨੂੰ ਸਰਟੀਫਿਕੇਟ ਦਿਤਾ ਜਾਵੇਗਾ । ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਦਾ ਨਗਦ ਇਨਾਮ ਸਰਦਾਰ ਗੁਰਦਰਸ਼ਨ ਸਿੰਘ ਸੀਰਾ ਵਲੋਂ ਦਿਤਾ ਜਾਵੇਗਾ ।
ਜੇਤੂ ਫਿਲਮਾਂ ਲਈ ਇਨਾਮ, ਸਨਮਾਨ 22 ਫਰਵਰੀ 2025 ਨੂੰ ਵਿਰਾਸਤ-ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿਤੇ ਜਾਣਗੇ । ਬਹੁ ਗਿਣਤੀ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ। ਹਰਸਿਮਰਤ ਕੌਰ , ਐਕਸ ਚੇਅਰਮੈਨ , ਸੋਸ਼ਲ ਵੈਲਫ਼ੇਅਰ ਐਡਵਾਈਜਰੀ ਬੋਰਡ ਪੰਜਾਬ ਤੇ ਮੌਜੂਦਾ ਪ੍ਰਧਾਨ ਐਲ. ਪੀ. ਜੀ. ਫੈਡਰੇਸ਼ਨ ਪੰਜਾਬ ਨੇ ਵੀ ਇਸ ਨੇਕ ਕੰਮ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।
ਹੋਰ ਜਾਣਕਾਰੀ ਲਈ
ਅਜੈਬ ਸਿੰਘ ਚੱਠਾ , ਡਾਕਟਰ ਸਤਨਾਮ ਸਿੰਘ ਸੰਧੂ ਜਾਂ ਚਰਨਜੀਤ ਸਿੰਘ ਢੰਡਾ
647 403 1299; 98144 70175; 403 671 4985
ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Leave a Reply

Your email address will not be published. Required fields are marked *