ਅਬੋਹਰ ‘ਚ ਵਾਪਰਿਆ ਭਿਆਨਕ ਹਾਦਸਾ, ਇੱਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ
ਅਬੋਹਰ, 13 ਸਤੰਬਰ,ਬੋਲੇ ਪੰਜਾਬ ਬਿਊਰੋ :
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਚ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇਕ ਟਰੱਕ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਤਿੰਨੇ ਦੋਸਤ ਬਾਈਕ ਰੇਹੜੀ ‘ਤੇ ਸਵਾਰ ਹੋ ਕੇ ਨਹਿਰ ‘ਚ ਨਹਾਉਣ ਜਾ ਰਹੇ ਸਨ।ਇਸ ਦੌਰਾਨ ਫਾਜ਼ਿਲਕਾ ਰੋਡ ‘ਤੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।ਹਾਦਸੇ ‘ਚ ਦੋ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਟਰੱਖ ਚਾਲਕ ਨੇ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਮੋਰਚਰੀ ‘ਚ ਰਖਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਬਸਤੀ ਦੇ ਵਸਨੀਕ ਅਮਨ ਪੁੱਤਰ ਦੇਵੀ ਲਾਲ ਉਮਰ ਕਰੀਬ 20 ਸਾਲ, ਸੁਭਾਸ਼ ਸੇਠੀ ਪੁੱਤਰ ਸੰਦੀਪ ਕੁਮਾਰ ਉਮਰ 18 ਸਾਲ ਅਤੇ ਸੁਭਾਸ਼ ਦੇ ਚਾਚੇ ਦਾ ਪੁੱਤਰ ਅਜੈ ਕੁਮਾਰ ਪੁੱਤਰ ਸੰਤੋਸ਼ ਤਿੰਨੋਂ ਨਹਿਰ ‘ਚ ਨਹਾਉਣ ਲਈ ਜਾ ਰਹੇ ਸਨ।
ਜਦੋਂ ਉਹ ਤਿਕੋਣੀ ਚੌਕ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਭਾਰੀ ਵਾਹਨ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਤਿੰਨੋਂ ਸੜਕ ‘ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਟਰੱਕ ਡਰਾਈਵਰ ਨੇ ਤੁਰੰਤ ਤਿੰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ 14 ਸਾਲਾ ਸੁਭਾਸ਼ ਉਰਫ਼ ਸੇਠੀ ਨੂੰ ਮਿ੍ਤਕ ਕਰਾਰ ਦੇ ਦਿੱਤਾ। ਜਦੋਂਕਿ ਅਜੈ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਅਬੋਹਰ ਦੇ ਡੀਐਸਪੀ ਵੀ ਮੌਕੇ ’ਤੇ ਪਹੁੰਚ ਗਏ।