ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਅਤੇ ਵਿੱਦਿਅਕ ਸੰਸਥਾਵਾਂ ਲਈ ਬਿਹਤਰ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਮਾਣ ਦੀ ਗੱਲ: ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ
ਡਾ: ਮਥੁਰਾ ਦਾਸ ਸਵਤੰਤਰ ਨੂੰ ਪ੍ਰੀਸ਼ਦ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਰਾਜਪੁਰਾ 12 ਸਤੰਬਰ ,ਬੋਲੇ ਪੰਜਾਬ ਬਿਊਰੋ :
ਡਾ: ਮਥੁਰਾ ਦਾਸ ਸਵਤੰਤਰ ਸਰਪ੍ਰਸਤ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੀ ਸੋਚ ‘ਤੇ ਕਾਰਜ ਕਰਦਿਆਂ ਨਵੀਆਂ ਪੈੜਾਂ ਪਾਉਂਦੇ ਹੋਏ ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਕੁਮਾਰ ਵਰਮਾ ਦੀ ਅਗਵਾਈ ਹੇਠ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਰਾਜਪੁਰਾ ਬਲਾਕ ਦੇ 10 ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ-ਪੱਤਰ ਦੇ ਕੇ ਨਿਵਾਜਿਆ ਗਿਆ। ਇਸ ਸੰਬੰਧੀ ਸੇਵਾ ਮੁਕਤ ਪ੍ਰਿੰਸੀਪਲ ਪਰਮਜੀਤ ਸਿੰਘ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਚੇਅਰਮੈਨ ਰਾਜ ਕੁਮਾਰ ਜੈਨ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਕੂਲ ਸਮੇਂ ਤੋਂ ਬਾਅਦ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪ੍ਰੀਸ਼ਦ ਵੱਲੋਂ ਵੱਖ-ਵੱਖ ਕਾਡਰਾਂ ਦੇ 10 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-2 ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਜਿਆਦਾ ਲਗਨ ਨਾਲ ਆਪਣੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੇ ਗੈਸਟ ਆਫ ਆਨਰ ਵੱਜੋਂ ਸੰਗੀਤਾ ਵਰਮਾ ਸਕੂਲ ਇੰਚਾਰਜ ਸਹਸ ਰਾਜਪੁਰਾ ਟਾਊਨ ਸਨ। ਡਾ: ਮਥੁਰਾ ਦਾਸ ਸਵਤੰਤਰ ਨੂੰ ਪ੍ਰੀਸ਼ਦ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿੱਚ ਰਾਜਿੰਦਰ ਸਿੰਘ ਲੈਕਚਰਾਰ ਫਿਜੀਕਸ ਸਰਕਾਰੀ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਰਾਜਪੁਰਾ, ਪੰਕਜ ਕੁਮਾਰ ਅੰਗਰੇਜ਼ੀ ਲੈਕਚਰਾਰ ਸਸਸਸ ਸ਼ੰਭੂ ਕਲਾਂ, ਵੀਨਾ ਮਹਿਤਾ ਮੈਥ ਲੈਕਚਰਾਰ ਸਸਸਸ ਚੰਦੂ ਮਾਜਰਾ, ਰੋਜ਼ੀ ਹਿੰਦੀ ਮਿਸਟ੍ਰੈਸ ਸਹਸ ਰਾਜਪੁਰਾ ਟਾਊਨ, ਮਾਲਵਿਕਾ ਸਾਇੰਸ ਮਿਸਟ੍ਰੈਸ ਸਕੰਸਸਸ ਕਾਲਕਾ ਰੋਡ ਰਾਜਪੁਰਾ, ਵਿੱਕੀ ਸ਼ਰਮਾ ਮੈਥ ਮਾਸਟਰ ਸਸਸਸ ਪਬਰੀ, ਅਵਤਾਰ ਸਿੰਘ ਮੈਥ ਮਾਸਟਰ ਸਹਸ ਸੈਦਖੇੜੀ, ਧਨਰਾਜ ਸਿੰਘ ਈਟੀਟੀ ਸਪਸ ਘੱਗਰ ਸਰਾਏ, ਸੁਭਦਰਾ ਰਾਣੀ ਈਟੀਟੀ ਸਪਸ ਰਾਜਪੁਰਾ-1 ਐਨਟੀਸੀ ਸ਼ਾਮਲ ਸਨ। ਇਸ ਮੌਕੇ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਗਣੇਸ਼ ਦਾਸ, ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਅਤੇ ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ।