ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਗ੍ਰਿਫਤਾਰ
ਜਲੰਧਰ, 12 ਸਤੰਬਰ,ਬੋਲੇ ਪੰਜਾਬ ਬਿਊਰੋ :
ਜਲੰਧਰ ਕਮਿਸ਼ਨਰੇਟ ਪੁਲਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੀਤੀ 9 ਸਤੰਬਰ ਨੂੰ ਜੋਤੀ ਚੌਂਕ ‘ਚ ਉਸ ਦੇ ਈ-ਰਿਕਸ਼ਾ ‘ਤੇ ਬੈਠੇ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਲੁਟੇਰੇ ਰਿਕਸ਼ਾ ਚਾਲਕ ਨੂੰ ਸੁੰਨਸਾਨ ਗਲੀ ਵਿੱਚ ਲੈ ਗਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਦੋਵਾਂ ਲੁਟੇਰਿਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਵਿਚ ਇਕ ਅਣਪਛਾਤੇ ਵਿਅਕਤੀ ਨੇ ਉਸ ਦੀ ਗਰਦਨ ‘ਤੇ ਚਾਕੂ ਰੱਖ ਦਿੱਤਾ ਅਤੇ ਦੂਜੇ ਅਣਪਛਾਤੇ ਵਿਅਕਤੀ ਨੇ ਉਸ ਕੋਲੋਂ ਜ਼ਬਰਦਸਤੀ 1200 ਰੁਪਏ ਖੋਹ ਲਏ। ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ 3 ਵਿੱਚ ਕੇਸ ਦਰਜ ਕੀਤਾ ਸੀ।
ਦੋਵਾਂ ਲੁਟੇਰਿਆਂ ਦੀ ਪਛਾਣ ਅਭੀ ਬੱਤਰਾ ਉਰਫ ਕਾਲਾ ਪੁੱਤਰ ਸ਼ਸ਼ੀ ਬੱਤਰਾ ਵਾਸੀ ਐਚ.ਐਨ.-101, ਰਸਤਾ ਮੁਹੱਲਾ, ਜਲੰਧਰ ਅਤੇ ਤਰੁਣ ਸਹੋਤਾ ਉਰਫ਼ ਮੋਟਾ ਪੁੱਤਰ ਪ੍ਰੇਮ ਲਾਲ ਵਾਸੀ ਐਚ.ਐਨ. EM-229, ਬਾਗੀਆ ਮੁਹੱਲਾ, ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਵਾਰਦਾਤ ‘ਚ ਵਰਤਿਆ ਗਿਆ ਲੋਹੇ ਦਾ ਚਾਕੂ ਬਰਾਮਦ ਕੀਤਾ ਹੈ।