ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਪੰਜਾਬੀ ਸੁਲੇਖ ਮੁਕਾਬਲਾ ਆਯੋਜਿਤ

ਚੰਡੀਗੜ੍ਹ ਪੰਜਾਬ


ਕ੍ਰਿਤਿਕਾ ਸਹਸ ਸੈਦਖੇੜੀ, ਕਮਲਦੀਪ ਕੌਰ ਕਾਲਕਾ ਰੋਡ ਸਕੂਲ, ਗੌਤਮ ਸਕੂਲ ਆਫ ਐਮੀਨੈਂਸ ਮਹਿੰਦਰ ਗੰਜ ਪਹਿਲੇ ਸਥਾਨ ਤੇ ਰਹੇ।


ਮਾਂ ਬੋਲੀ ਪੰਜਾਬੀ ਦੇ ਸੁਲੇਖ ਮੁਕਾਬਲੇ ਦੇਖ ਕੇ ਮਨ ਖੁਸ਼ ਹੋਇਆ: ਹਰਪ੍ਰੀਤ ਸਿੰਘ ਬੀ ਐਨ ਓ


ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਨ ਲਈ ਪੰਜਾਬੀ ਸੁਲੇਖ ਮੁਕਾਬਲੇ ਕਰਵਾਉਣਾ ਅਤੇ ਸੁਲੇਖ ਸਿਖਾਉਣ ਲਈ ਕੈਂਪ ਲਗਾਉਣਾ ਸਮੇਂ ਦੀ ਲੋੜ: ਦੇਸ ਰਾਜ ਸਟੇਟ ਰਿਸੋਰਸ ਪਰਸਨ ਪੰਜਾਬੀ ਪਟਿਆਲਾ


ਰਾਜਪੁਰਾ 11 ਸਤੰਬਰ ,ਬੋਲੇ ਪੰਜਾਬ ਬਿਊਰੋ :


ਡਾ: ਮਥੁਰਾ ਦਾਸ ਸਵਤੰਤਰ ਦੀ ਸਰਪ੍ਰਸਤੀ ਅਤੇ ਰਾਜ ਕੁਮਾਰ ਜੈਨ ਚੇਅਰਮੈਨ ਦੀ ਰਹਿਨੁਮਾਈ ਹੇਠ ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਮਿਡਲ ਜਮਾਤਾਂ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਪੰਜਾਬੀ ਸੁਲੇਖ ਮੁਕਾਬਲੇ ਵਿੱਚ ਬਲਾਕ ਰਾਜਪੁਰਾ-1 ਅਤੇ ਬਲਾਕ ਰਾਜਪੁਰਾ-2 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਪ੍ਰਧਾਨ ਕੁਲਦੀਪ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਸਨਮਾਨ ਦਿੰਦਿਆਂ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਦੇ ਹਾਲ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਵਿਦਿਆਰਥੀਆਂ ਨੂੰ ਪ੍ਰੀਸ਼ਦ ਵੱਲੋਂ ਪੰਜਾਬੀ ਦਾ ਪੈਰ੍ਹੇ ਲਿਖਣ ਲਈ ਦਿੱਤਾ ਗਿਆ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ ਤੇ ਮੁੱਖ ਮਹਿਮਾਨ ਵੱਜੋਂ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-2 ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ ਪਹੁੰਚੇ। ਉਹਨਾਂ ਬੱਚਿਆਂ ਨੂੰ ਸੁੰਦਰ ਲਿਖਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੁਕਾਬਲੇ ਲਈ ਦੇਸ ਰਾਜ ਸਟੇਟ ਰਿਸੋਰਸ ਪਰਸਨ ਐਸ ਸੀ ਈ ਆਰ ਟੀ ਪੰਜਾਬ, ਦਵਿੰਦਰ ਸਿੰਘ ਪੰਜਾਬੀ ਮਾਸਟਰ ਅਤੇ ਸ਼ਾਲੂ ਗੁਪਤਾ ਪੰਜਾਬੀ ਮਿਸਟ੍ਰੈਸ ਨੇ ਜੱਜ ਦੀ ਅਤਾ ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਰਾਜਿੰਦਰ ਸਿੰਘ ਚਾਨੀ ਨੇ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਬਖੂਬੀ ਕੀਤਾ। ਇਸ ਮੁਕਾਬਲੇ ਵਿੱਚ ਸਹਸ ਸੈਦਖੇੜੀ ਦੀ ਕ੍ਰਿਤਿਕਾ (ਛੇਵੀਂ), ਸਕੰਸਸਸ ਕਾਲਕਾ ਰੋਡ ਰਾਜਪੁਰਾ ਦੀ ਕਮਲਦੀਪ ਕੌਰ (ਸੱਤਵੀਂ) ਅਤੇ ਸਕੂਲ ਆਫ ਐਮੀਨੈਂਸ ਮਹਿੰਦਰ ਗੰਜ ਰਾਜਪੁਰਾ ਦੇ ਗੌਤਮ ਕੁਮਾਰ (ਛੇਵੀਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ਤੇ ਸਕੰਸਸਸ ਕਾਲਕਾ ਰੋਡ ਦੀ ਖੁਸ਼ੀ ਰਾਣੀ ਅਤੇ ਸਹਸ ਰਾਜਪੁਰਾ ਟਾਊਨ ਦੀ ਨਵਜੋਤ ਕੌਰ (ਸੱਤਵੀਂ) ਅਤੇ ਰਾਸ਼ੀ (ਅੱਠਵੀਂ) ਰਹੀਆਂ। ਤੀਜੇ ਸਥਾਨ ਤੇ ਸਹਸ ਢਕਾਨਸੂ ਕਲਾਂ ਦੇ ਖੁਸ਼ਪ੍ਰੀਤ ਕੌਰ (ਅੱਠਵੀਂ) ਅਤੇ ਸਹਸ ਮਿਰਜਾਪੁਰ ਦੀਆਂ ਨਵਨੀਤ ਕੌਰ (ਅੱਠਵੀਂ) ਅਤੇ ਗੁਰਮਨ ਕੌਰ (ਅੱਠਵੀਂ) ਰਹੀਆਂ। ਸਕੂਲ ਇੰਚਾਰਜ ਸੰਗੀਤਾ ਵਰਮਾ ਨੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਪੰਜਾਬੀ ਸੁਲੇਖ ਮੁਕਾਬਲਾ ਆਯੋਜਿਤ ਕਰਵਾਉਣ ਅਤੇ ਵਿਦਿਆਰਥੀਆਂ ਨੇ ਹੁਨਰ ਲਈ ਹੌਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ। ਸਕੂਲ ਦੇ ਸਕਾਊਟ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਅਸ਼ੋਕ ਮਦਾਨ, ਗਣੇਸ਼ ਦਾਸ, ਪਰਮਜੀਤ ਸਿੰਘ ਸਕੱਤਰ, ਰਾਜਿੰਦਰ ਸਿੰਘ ਚਾਨੀ, ਹਰਜੀਤ ਕੌਰ, ਦਇਆ ਸਿੰਘ, ਵਿਕਰਮਜੀਤ ਸਿੰਘ, ਅਵਤਾਰ ਸਿੰਘ ਸੈਦਖੇੜੀ, ਮੀਨਾ ਰਾਣੀ ਅਤੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਅਤੇ ਮਾਪੇ ਵੀ ਮੌਜੂਦ ਸਨ।

Leave a Reply

Your email address will not be published. Required fields are marked *