ਪੜ੍ਹਾਈ ਤੋਂ ਡਰਦਾ ਬੱਚਾ ਘਰੋਂ ਭੱਜਿਆ, ਪੁਲਿਸ ਨੇ ਪੰਜ ਦਿਨ ਬਾਅਦ ਕੀਤਾ ਬਰਾਮਦ

ਚੰਡੀਗੜ੍ਹ ਪੰਜਾਬ

ਪੜ੍ਹਾਈ ਤੋਂ ਡਰਦਾ ਬੱਚਾ ਘਰੋਂ ਭੱਜਿਆ, ਪੁਲਿਸ ਨੇ ਪੰਜ ਦਿਨ ਬਾਅਦ ਕੀਤਾ ਬਰਾਮਦ


ਲੁਧਿਆਣਾ, 11 ਸਤੰਬਰ,ਬੋਲੇ ਪੰਜਾਬ ਬਿਊਰੋ :


ਥਾਣਾ ਡਵੀਜ਼ਨ ਨੰਬਰ 6, ਲੁਧਿਆਣਾ ਦੇ ਅਧੀਨ ਪੈਂਦੇ ਇਲਾਕਾ ਮੁਹੱਲਾ ਹਰਗੋਵਿੰਦ ਨਗਰ ਦੇ ਰਹਿਣ ਵਾਲੇ 6 ਸਾਲਾ ਲੜਕੇ ਨੂੰ 5 ਦਿਨਾਂ ਬਾਅਦ ਚੌਕੀ ਸ਼ੇਰਪੁਰ ਦੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਬੱਚੇ ਦੇ ਲਾਪਤਾ ਹੋਣ ਕਾਰਨ ਬੱਚੇ ਦੀ ਮਾਂ ਬੇਹੱਦ ਚਿੰਤਤ ਸੀ ਪਰ ਬੱਚੇ ਦਾ ਪਤਾ ਲੱਗਣ ’ਤੇ ਉਸ ਨੇ ਸੁੱਖ ਦਾ ਸਾਹ ਲਿਆ। ਸ਼ੇਰਪੁਰ ਚੌਕੀ ਦੇ ਇੰਚਾਰਜ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ ਅਤੇ ਉਹ ਇਕੱਲੀ ਆਪਣੇ ਤਿੰਨ ਬੱਚਿਆਂ ਨੂੰ ਪਾਲਦੀ ਹੈ। ਉਸ ਨੇ ਆਪਣੇ 6 ਸਾਲ ਦੇ ਬੇਟੇ ਰਾਹੁਲ ਕੁਮਾਰ ਨੂੰ ਸਕੂਲ ਭੇਜਣਾ ਸੀ।
ਪਰ ਜਦੋਂ ਉਹ ਕੰਮ ‘ਤੇ ਗਈ ਤਾਂ ਉਸ ਦਾ ਪੁੱਤਰ ਉਸ ਦੇ ਪਿੱਛੇ ਕਿਤੇ ਰਹਿ ਗਿਆ। ਕੰਮ ਤੋਂ ਵਾਪਸ ਆ ਕੇ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਲੜਕੇ ਦੀ ਕਾਫੀ ਭਾਲ ਕੀਤੀ। ਨਾ ਮਿਲਣ ‘ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਬੱਚੇ ਦੀ ਭਾਲ ਜਾਰੀ ਹੈ। ਆਖਿਰ 10 ਤਰੀਕ ਨੂੰ ਸਵੇਰੇ ਬੱਚਾ ਬਰੋਟਾ ਰੋਡ ਤੋਂ ਮਿਲਿਆ। ਬੱਚੇ ਨੇ ਦੱਸਿਆ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ ਅਤੇ ਉਹ ਕਈ ਦਿਨ ਪਾਰਕ ਵਿੱਚ ਸੌਂਦਾ ਰਿਹਾ ਅਤੇ ਇਧਰ-ਉਧਰ ਭਟਕਦਾ ਰਿਹਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਸੁਰੱਖਿਅਤ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *