ਕਵਿਤਰੀ ਕਿਰਨ ਬੇਦੀ ਦਾ ਦਿਹਾਂਤ
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਲੇਖਿਕਾ ਅਤੇ ਕਵਿਤਰੀ ਸ੍ਰੀਮਤੀ ਕਿਰਨ ਬੇਦੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ।ਉਹ ਪਿਛਲੇ ਦੋ ਕੁ ਮਹੀਨੇ ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸਨ।ਉਹ ਬਹੁਤ ਵਧੀਆ ਕਵਿਤਾ ਲਿਖਦੇ ਸਨ ਅਤੇ ਕਈ ਕਿਤਾਬਾਂ ਉਤੇ ਪਰਚੇ ਵੀ ਪੜ੍ਹੇ।ਉਹਨਾਂ ਨੇ ਅਨੇਕਾਂ ਵੇਰ ਸਾਹਿਤ ਵਿਗਿਆਨ ਕੇਂਦਰ ਦੇ ਮੈਂਬਰਾਂ ਨਾਲ ਮਿਲ ਕੇ ਵਣ ਮਹਾਂ-ਉਤਸਵ ਮਨਾਇਆ ਅਤੇ ਘੁੰਮਣ ਫਿਰਨ ਵੀ ਨਾਲ ਜਾਂਦੇ ਸਨ।ਉਹ ਚੰਡੀਗੜ੍ਹ, ਮੋਹਾਲੀ,ਖਰੜ ਅਤੇ ਪੰਚਕੂਲਾ ਦੀਆਂ ਸਾਹਿਤਕ ਸਭਾਵਾਂ ਵਿਚ ਆਪਣੀਆਂ ਕਵਿਤਾਵਾਂ ਸੁਣਾਇਆ ਕਰਦੇ ਸਨ।ਉਹਕਈ ਧਾਰਮਿਕ,ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਸਰਗਰਮ ਮੈਂਬਰ ਸਨ।ਇਹਨਾਂ ਨੂੰ ਚੰਡੀਗੜ੍ਹ, ਮੋਹਾਲੀ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਨਂ-ਸਨਮਾਨ ਮਿਲਿਆ।ਉਹਨਾ ਦੇ ਨਮਿਤ ਅੰਤਿਮ ਅਰਦਾਸ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਮਿਤੀ 13–9–2024 ਸ਼ੁਕਰਵਾਰ ਸਵੇਰੇ 10–00 ਵਜੇ ਤੋਂ 10–30 ਵਜੇ ਨੂੰ ਗੁਰਦੁਆਰਾ ਸਾਚਾ ਧਨ ਫੇਜ 3ਬੀ2,ਮੋਹਾਲੀ ਵਿਖੇ ਪਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
ਗੁਰਦਰਸ਼ਨ ਸਿੰਘ ਮਾਵੀ (ਪ੍ਰਧਾਨ) ਸਾਹਿਤ ਵਿਗਿਆਨ ਕੇਂਦਰ
ਚੰਡੀਗੜ੍ਹ ਫੋਨ 98148 51298