ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ‘ਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ

ਚੰਡੀਗੜ੍ਹ ਪੰਜਾਬ

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ‘ਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ

ਪਟਿਆਲਾ 08 ਸਤੰਬਰ,ਬੋਲੇ ਪੰਜਾਬ ਬਿਊਰੋ :

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਮੱਦੇ ਨਜ਼ਰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰੀਆਂ ਜਾਣੀਆਂ ਹਨ। ਇਹਨਾਂ ਵਿੱਚੋਂ ਬਿਹਾਰ ਰਾਜ ਦੇ ਗਯਾ ਦੇ ਏਐਨ ਮਗਧ ਮੈਡੀਕਲ ਕਾਲਜ ਵਿੱਚ ਇੱਕ, ਮਹਾਰਾਸ਼ਟਰ ਰਾਜ ਦੇ ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਇੱਕ ਅਤੇ ਛੱਤੀਸਗੜ੍ਹ ਰਾਜ ਦੇ ਰਾਏਪੁਰ ਦੇ ਜੇ ਐਨ ਐਮ ਮੈਡੀਕਲ ਕਾਲਜ ਵਿੱਚ ਦੋ ਸੀਟਾਂ ਹਨ।

ਇਸ ਤਹਿਤ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ ਜੋ ਐਮਬੀਬੀਐਸ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਨੀਟ ਦੇ ਪੇਪਰ ਵਿੱਚ ਜਰਨਲ ਸ਼੍ਰੇਣੀ ਲਈ 50 ਪਰਸੈਂਟਾਇਲ ਅਤੇ ਐਸਸੀ ਐਸਟੀ ਅਤੇ ਓਬੀਸੀ ਲਈ 40% ਪਰਸੈਂਟਾਇਲ ਨੰਬਰ ਰੱਖਦੇ ਹਨ ਉਹ ਅਪਲਾਈ ਕਰ ਸਕਦੇ ਹਨ। ਇਸ ਲਈ ਯੋਗ ਉਮੀਦਵਾਰ ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਡੀਐਮ ਦੋ ਸ਼ਾਖਾ ਦੇ ਮਾਰਫਤ 17 ਸਤੰਬਰ ਤੋਂ ਪਹਿਲਾ ਆਪਣੀ ਅਰਜੀ ਦੇ ਸਕਦੇ ਹਨ।

Leave a Reply

Your email address will not be published. Required fields are marked *