ਬੀ ਬੀ ਐਮ ਬੀ ਵਰਕਰਜ ਯੂਨੀਅਨ (ਰਜਿ 33) ਨੰਗਲ ਦੀ ਮੀਟਿੰਗ ਹੋਈ

ਚੰਡੀਗੜ੍ਹ ਪੰਜਾਬ


ਪਾਵਰਕੌਮ ਦੇ ਮੁਲਾਜ਼ਮਾਂ ਤੇ ਐਸਮਾ ਸਮੇਤ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਦੇ ਆਗੂਆਂ ਤੇ ਪਰਚੇ ਦਰਜ ਕਰਨ ਦੀ ਜੋਰਦਾਰ ਨਿਖੇਧੀ


ਨੰਗਲ,8, ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :

ਬੀ.ਬੀ.ਐਮ.ਬੀ ਵਰਕਰ ਯੂਨੀਅਨ (ਰਜਿ 33)ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਸਮੇਤ ਕਈ ਕਮੇਟੀ ਆਗੂਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁਲਾਜਮਾਂ ਵਿਰੋਧੀ ਚੇਹਰਾ ਬੇ-ਨਕਾਬ ਹੋ ਗਿਆ ਹੈ ।ਜਦੋਂ ਪੰਜਾਬ ਸਰਕਾਰ ਨੇ ਆਪਣੇ ਹੁਕਮਾਂ ਚ ਕਿਹਾ ਕਿ ਜੇਕਰ ਪਾਵਰਕਾਮ ਮੁਲਾਜਮਾਂ, ਸਮੇਤ ਠੇਕਾ ਮੁਲਾਜ਼ਮ ਹੜਤਾਲ ਤੇ ਜਾਣਗੇ ਤਾਂ ਐਸਮਾ ਤਹਿਤ ਉਹਨਾਂ ਦੀ ਜਵਰੀ ਛੁੱਟੀ ਕਰ ਦਿੱਤੀ ਜਾਵੇਗੀ। ਜਦੋ ਕਿ ਹੜਤਾਲ਼ ਕਰਨਾ ਮੁਲਾਜਮਾਂ ਦਾ ਸਵਿਧਾਨਕ ਹੱਕ ਹੈ। ਕੋਈ ਵੀ ਮੁਲਾਜ਼ਮ ਆਪਣੇ ਮੰਗਾਂ ਮਸਲਿਆਂ ਨੂੰ ਲ਼ੇ ਕੇ ਹੜਤਾਲ ਧਰਨੇ ਪ੍ਰਦਰਸ਼ਨ ਆਦਿ ਕਰ ਸਕਦਾ ਹੈ। ਪਾਵਕਾਮ ਦੇ ਠੇਕਾ ਮੁਲਾਜ਼ਮਾ ਤੇ ਐਸਮਾ ਲਗਾਉਣ ਵਾਲੀ ਸਰਕਾਰ ਇਹਨਾਂ ਦੀ ਆਪਣੀ ਆਮ ਆਦਮੀ ਪਾਰਟੀ ਖੁਦ ਹੜ੍ਹਤਾਲਾਂ ਧਰਨੇ ਪ੍ਰਦਰਸ਼ਨਾਂ ਵਿੱਚੋ ਨਿਕਲੀ ਹੈ। ਜਦੋਂ ਕੇ ਇਹਨਾਂ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਹਰ ਕੈਟਾਗਰੀ ਦੇ ਹਰ ਵਰਗ ਵਰਕਰਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ। ਕਿ ਸਾਨੂੰ ਸੱਤਾ ਵਿਚ ਲਿਆਓ । ਸਮੂਹ ਕੰਟਰੈਕਟ ਵਰਕਰਾਂ, ਠੇਕਾ ਵਰਕਰਾਂ, ਡੇਲੀਵੇਜ਼ ਅਦੇ ਵਰਕਰਾਂ ਨੂੰ ਪੱਕਿਆਂ ਕਰ ਦਿੱਤਾ ਜਾਵੇਗਾ। ਰੈਗੂਲਰ ਵਰਕਰਾਂ ਨੂੰ ਸਕੇਲ ਵਧਾ ਕੇ ਦਿੱਤੇ ਜਾਣਗੇ ਤੇ 1-1-2016 ਤੋਂ ਬਣਦਾ ਸਕੇਲਾ ਦਾ ਏਰੀਅਲ ਫੋਰੀ ਦਿੱਤਾ ਜਾਵੇਗਾ। ਜਦੋਂ ਹੁਣ ਆਮ ਲੋਕਾਂ ਦੀ ਆਪਣੀ ਸਰਕਾਰ ਵੱਲੋਂ ਲੋਕਾਂ ਨੂੰ ਭਰੋਸੇ ਦਵਾ ਕੇ ਹੁਣ ਸੱਤਾ ਚ ਆਉਣ ਤੋਂ ਲਗਭਗ 2-3 ਸਾਲ ਬਾਅਦ ਵੀ ਲੋਕਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਜਿਸ ਤੋਂ ਪ੍ਰੇਸ਼ਾਨ ਹੋ ਕੇ ਯੂਨੀਅਨਾਂ ਵੱਲੋਂ ਆਪਣੇ ਮੰਗਾਂ ਮਸਲਿਆਂ ਦਾ ਹੱਲ ਕਰਵਾਉਣ ਲਈ ਸਰਕਾਰਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਭੋਗਦੇ ਆ ਰਹੇ ਪਾਵਰਕਾਮ ਦੇ ਠੇਕਾ ਮੁਲਾਜਮਾਂ ਵੱਲੋਂ ਆਪਣੇ ਮੰਗਾਂ ਮਸਲਿਆਂ ਦਾ ਹੱਲ ਕਰਵਾਉਣ ਲਈ ਜਦੋ ਹੜਤਾਲ ਦੀ ਕਾਲ ਦਿੱਤੀ ਗਈ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਗੱਲਬਾਤ ਸੁਣਨ ਮੰਗਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਐਸਮਾ ਸਾਹਿਤ ਉਹਨਾਂ ਦੀ ਜਬਰੀ ਛਾਂਟੀ ਕਰਨ ਦੇ ਜੋਂ ਆਦੇਸ਼ ਜਾਰੀ ਕੀਤੇ ਗਏ ਹਨ। ਉਹ ਗਲਤ ਅਤੇ ਗੈਰਸਾਵਧਾਨੀਕ ਹੈ।ਇਸ ਕਰਕੇ ਬੀ.ਬੀ.ਐਮ.ਬੀ ਵਰਕਰ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇ ਪਵਰਕਾਮ ਦੇ ਠੇਕਾ ਮੁਲਾਜਮਾਂ ਦੀਆਂ ਮੰਗਾਂ ਮਸਲਿਆਂ ਦਾ ਫੋਰੀ ਹੱਲ ਕੀਤਾ ਜਾਵੇ ਅਤੇ ਪੰਜਾਬ ਦੇ ਅਲੱਗ ਅਲਗ ਅਦਾਰਿਆਂ ਵਿਚ ਅਲਗ ਅਲੱਗ ਕੈਟਾਗਰੀ ਦੇ ਕੱਚੇ ਆਉਟਸੋਰਸਿੰਗ ਡੇਲੀਵੇਜ਼ ਆਦਿ ਵਰਕਰਾਂ ਨੂੰ ਬਿਨਾ ਸ਼ਰਤ ਪੱਕਿਆ ਕੀਤਾ ਜਾਵੇ। ਪਰ ਪੰਜਾਬ ਵਿਚ ਦਿਨ ਪ੍ਰਤੀ ਦਿਨ ਵਧਦੀ ਬੇਰੁਜਗਾਰੀ ਨੂੰ ਰੋਕ ਲਗਾਉਣ ਲਈ ਪੰਜਾਬ ਦੇ ਸਮੂਹ ਅਦਾਰਿਆਂ ਵਿਚ ਖਾਲੀ ਪਾਈਆਂ ਪੋਸਟਾਂ ਨੂੰ ਫੋਰੀ ਭਰਿਆ ਜਾਵੇ। ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝੇ ਫਰੰਟ ਦੇ ਕਨਵੀਨਰਾਂ ਸਮੇਤ ਆਗੂਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਟਕਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਨ ਕਾਰਨ ਵਿਰੁੱਧ ਪਰਚੇ ਦਰਜ ਕਰਨ ਦੀ ਜੋਰਦਾਰ ਨਿਖੇਧੀ ਕੀਤੀ ਗਈ।ਮੀਟਿੰਗ ਵਿੱਚ ਹਾਜ਼ਰ ਸਨ – ਦਿਆ ਨੰਦ ਜੋਸ਼ੀ,ਮੰਗਤ ਰਾਮ, ਬਲਜਿੰਦਰ ਸਿੰਘ,ਗੁਰਚਰਣ ਸਿੰਘ, ਗੁਰਬਚਨ ਸਿੰਘ, ਅਸੋਕ ਕੁਮਾਰ , ਜਸਪਾਲ ਸਿੰਘ, ਨਰਾਇਣ ਦਾਸ, ਬਿਸ਼ਨ ਦਾਸ, ਚਰਨ ਸਿੰਘ
ਆਸ਼ਾ ਜੋਸ਼ੀ, ਅਨੀਤਾ ਜੋਸ਼ੀ, ਸੁਰਿੰਦਰ ਕੌਰ ਚਰਨਜੀਤ ਕੌਰ, ਰਾਧਾ,ਸਵਰਨ ਕੌਰ, ਸੰਕੁੰਤਲਾ ਦੇਵੀ,ਮਮਤਾ, ਆਦਿ ਹਾਜਰ ਸਨ।

Leave a Reply

Your email address will not be published. Required fields are marked *