ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਕਾਂਗਰਸ ‘ਚ ਸ਼ਾਮਲ
ਨਵੀਂ, 6 ਸਤੰਬਰ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਜਨ ਖੜਗੇ ਦੇ ਘਰ ਪਹੁੰਚੇ ਸਨ। ਇਸ ਸਬੰਧੀ ਕਾਂਗਰਸ ਦੇ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸਾਡੇ ਚੈਂਪੀਅਨ ਵਿਨੇਸ਼ ਫੋਗਾਟ ਅਤੇ ਬਜੰਰਗ ਪੁਨੀਆ ਨਾਲ 10 ਰਾਜਾਜੀ ਮਾਰਗ ਉਤੇ ਮੁਲਾਕਾਤ ਕੀਤੀ। ਸਾਨੂੰ ਤੁਹਾਡੇ ਉਤੇ ਮਾਣ ਹੈ।ਵਿਨੇਸ਼ ਫੋਗਾਟ ਵਿਧਾਨ ਸਭਾ ਚੋਣ ਲੜੇਗੀ। ਜੀਂਦ ਦੇ ਜੁਲਾਨਾ ਤੋਂ ਉਨ੍ਹਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ। ਹਾਲਾਂਕਿ ਚਚੇਰੀ ਭੈਣ ਬਬੀਤਾ ਫੋਗਾਟ ਨੂੰ ਭਾਜਪਾ ਦੀ ਟਿਕਟ ਨਾ ਮਿਲਣ ਕਾਰਨ ਹੁਣ ਉਨ੍ਹਾਂ ਲਈ ਦਾਦਰੀ ਸੀਟ ਦਾ ਵਿਕਲਪ ਵੀ ਖੁੱਲ੍ਹਾ ਹੈ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਵਿਨੇਸ਼ 11 ਸਤੰਬਰ ਨੂੰ ਨਾਮਜ਼ਦਗੀ ਦਾਖਲ ਕਰੇਗਾ ਜਦੋਂਕਿ ਬਜਰੰਗ ਪੁਨੀਆ ਨੂੰ ਉਨ੍ਹਾਂ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਮਿਲੀ ਹੈ। ਉਹ ਚੋਣ ਨਹੀਂ ਲੜੇਗਾ। ਦਰਅਸਲ ਬਜਰੰਗ ਝੱਜਰ ਦੀ ਬਾਦਲੀ ਸੀਟ ਦੀ ਮੰਗ ਕਰ ਰਹੇ ਸਨ। ਕਾਂਗਰਸ ਨੇ ਇੱਥੋਂ ਮੌਜੂਦਾ ਵਿਧਾਇਕ ਕੁਲਦੀਪ ਵਤਸ ਦੀ ਟਿਕਟ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਬਜਰੰਗ ਨੂੰ ਸੰਗਠਨ ‘ਚ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ।