‘ਅਧਿਆਪਕ ਦਿਵਸ’ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸਿੱਖਿਆ ਨੂੰ ਬਚਾਉਣ ਦਾ ਦਿੱਤਾ ਸੱਦਾ

ਚੰਡੀਗੜ੍ਹ ਪੰਜਾਬ

ਡੀ ਸੀ ਦਫ਼ਤਰ ਵੱਲ ਵੱਧ ਰਹੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ;ਅਧਿਆਪਕਾਂ ਨੇ ਰੋਕਾਂ ਤੋੜ ਕੇ ਕੀਤਾ ਘਿਰਾਓ

ਪਾਇਲਟ ਪ੍ਰੋਜੈਕਟ ਤਹਿਤ ਸਕੂਲਾਂ ਦੀ ਮਰਜਿੰਗ ਦੇ ਫੈਸਲੇ ਦਾ ਵਾਪਸ ਲੈਣ ਦੀ ਮੰਗ


ਫਤਹਿਗੜ੍ਹ ਸਾਹਿਬ,5, ਸਤੰਬਰ ,ਬੋਲੇ ਪੰਜਾਬ ਬਿਊਰੋ :(ਮਲਾਗਰ ਖਮਾਣੋਂ )


ਅੱਜ ਅਧਿਆਪਕ ਦਿਵਸ ਮੌਕੇ ਡੈਮੋਕ੍ਰੈਟਿਕ ਟੀਚਰਜ ਫਰੰਟ (ਡੀ.ਟੀ.ਐੱਫ.) ਫਤਹਿਗੜ ਸਾਹਿਬ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ , ਪ੍ਰਧਾਨ ਲਖਵਿੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਹੇਠ ਸੈਕੜੇ ਅਧਿਆਪਕਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਵੱਲੋਂ ਕੌਮੀ ਸਿੱਖਿਆ ਨੀਤੀ-2020 ਤਹਿਤ ਇੱਕੋ ਕੰਪਲੈਕਸ ਵਿੱਚਲੇ 100 ਤੋਂ ਵਧੇਰੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਦਾ ਫੈਸਲਾ ਵਾਪਿਸ ਕਰਵਾਉਣ ਅਤੇ ਬੀ.ਪੀ.ਈ.ਓ. ਜਖਵਾਲੀ (ਹੁਣ ਮੋਰਿੰਡਾ) ਵੱਲੋਂ ਕੀਤੇ ਭ੍ਰਿਸ਼ਟਾਚਾਰ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸੁਣਵਾਈ ਨਾ ਹੋਣ ਤੇ ਡੀ ਸੀ ਦਫ਼ਤਰ ਵੱਲ ਵੱਧ ਰਹੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਗਈ, ਪਰੰਤੂ ਅਧਿਅਪਕਾਂ ਨੇ ਰੋਕਾਂ ਤੋੜਦਿਆਂ ਦਫ਼ਤਰ ਦਾ ਘਿਰਾਓ ਕੀਤਾ।
ਡੀ ਟੀ ਐਫ ਫਤਹਿਗੜ ਸਾਹਿਬ ਦੇ ਆਗੂਆਂ ਰਾਜਵਿੰਦਰ ਸਿੰਘ ਧਨੋਆ ,ਨਵਜੋਤ ਸਿੰਘ, ਸੁਖਜਿੰਦਰ ਸਿੰਘ,ਜਤਿੰਦਰ ਸਿੰਘ,ਬਲਜਿੰਦਰ ਘਈ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ-2020 ਤਹਿਤ ਪਇਲਟ ਪ੍ਰੋਜੈਕਟ ਅਧੀਨ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਇੱਕੋ ਕੈਂਪਸ ਵਿੱਚ ਚੱਲਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਕਰਨ ਤਜਵੀਜ ਤਹਿਤ ਸਰਵੇ ਕਰਵਾਇਆ ਗਿਆ ਹੈ ਜੋ ਕਿ ਇੱਕ ਸਿੱਖਿਆ ਵਿਰੋਧੀ ਫੈਸਲਾ ਹੈ ਅਤੇ ਸਿੱਖਿਆ ਦੇ ਕੇਂਦਰੀਕਰਨ ਵੱਲ ਸਰਕਾਰ ਦਾ ਵਿਦਿਆਰਥੀ ਵਿਰੋਧੀ ਕਦਮ ਹੈ। ਪੰਜਾਬ ਸਰਕਾਰ ਵੱਲੋਂ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 ਨੂੰ ਰੱਦ ਕਰਨ ਦੀ ਬਜਾਏ ਇਸ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਜਦਕਿ ਇਸ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਹਾਲਾਤਾਂ ਅਨੁਸਾਰ ਵਿੱਦਿਅਕ ਮਾਹਰਾਂ ਤੇ ਅਧਿਆਪਕ ਜੱਥੇਬੰਦੀਆਂ ਦੀ ਰਾਏ ਲੈ ਕੇ ਆਪਣੀ ਸਿੱਖਿਆ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਬੀ.ਪੀ.ਈ.ਓ. ਜਖਵਾਲੀ ਵੱਲੋਂ ਜਾਰੀ ਗੈਰ ਵਾਜ਼ਿਬ ‘ਕਾਰਨ ਦੱਸੋ’ ਨੋਟਿਸ ਅਤੇ ਆਰਜ਼ੀ ਪ੍ਰਬੰਧ ਰੱਦ ਕੀਤੇ ਜਾਣ ਦੀ ਮੰਗ ਵੀ ਰੱਖੀ ਗਈ ਨਾਲ਼ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਖਵਾਲੀ (ਹੁਣ ਮੋਰਿੰਡਾ, ਜਿਲ੍ਹਾ ਰੂਪਨਗਰ) ਉੱਪਰ ਚੱਲ ਰਹੀ ਰੈਗੂਲਰ ਪੜਤਾਲ ਜਲਦ ਮੁਕੰਮਲ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਵੇ।
ਫਤਹਿਗੜ ਸਾਹਿਬ ਦੇ ਤਹਿਸੀਲਦਾਰ ਵੱਲੋਂ ਮੰਗ ਪੱਤਰ ਲੈਕੇ ਕੱਲ 06/09/2024 ਦੁਪਹਿਰ ਤਿੰਨ ਵਜੇ ਡੀ ਈ ਓ ਪ੍ਰਾਇਮਰੀ ਅਤੇ ਐਸ਼ ਡੀ ਐਮ ਦਫ਼ਤਰ ਨਾਲ ਸਾਂਝੀ ਮੀਟਿਗ ਕਰਵਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਧਰਨੇ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਮਲਾਗਰ ਸਿੰਘ ਖਮਾਣੋਂ ( ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ) ਦਵਿੰਦਰ ਸਿੰਘ ਪੂਨੀਆਂ ( ਕਿਰਤੀ ਕਿਸਾਨ ਯੂਨੀਅਨ ) ਨੇ ਮੁਲਾਜ਼ਮ ਮੰਗਾਂ ਦੀ ਡੱਟ ਕਿ ਹਮਾਇਤ ਕੀਤੀ। ਇਸ ਮੌਕੇ ਪਟਿਆਲ਼ਾ ਦੇ ਆਗੂ ਹਰਿੰਦਰ ਸਿੰਘ, ਕ੍ਰਿਸ਼ਨ ਚੌਹਾਨਕੇ , ਰੂਪਨਗਰ ਦੇ ਪ੍ਰਧਾਨ ਗਿਆਨ ਚੰਦ , ਮੋਹਾਲੀ ਤੋਂ ਆਗੂ ਅਮਰੀਕ ਸਿੰਘ , ਲਾਧਿਆਣੇ ਤੋਂ ਰੁਪਿੰਦਰਪਾਲ ਗਿੱਲ, ਗੁਰਪਾਲ ਸਿੰਘ , ਅਮਰਿੰਦਰ ਮਲੌਦ, ਰਜਿੰਦਰਪਾਲ , ਹਰਜੀਤ ਸਿੰਘ, ਰਣਜੀਤ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ, ਦੀਦਾਰ ਸਿੰਘ ਢਿੱਲੋਂ ਸੁੱਖ ਰਾਮ ਕਾਲੇਵਾਲ ,ਤਰਲੋਚਨ ਸਿੰਘ ਟੈਕਨੀਕਲ ਐਡ ਮਕੈਨਿਕਲ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *