ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ 04 ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਫਦ ਜਿਲਾ ਸਿੱਖਿਆ ਅਫਸਰ ਸਕੈਂਡਰੀ ਅਤੇ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਨੂੰ ਮਿਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਰਿੰਦਰ ਪਾਲ ਸਿੰਘ ਨੇ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਤਰ ਰਾਹੀਂ ਬਿਜਲੀ ਦੇ ਬਿੱਲਾਂ ਅਤੇ ਖੇਡਾਂ ਦੀ ਪੇਮੈਂਟ ਕੀਤੀ ਜਾਵੇ , 2022, 2023 ਸਲਾਨਾ ਗੁਪਤ ਰਿਪੋਰਟਾਂ ਜਾਰੀ ਕੀਤੀਆਂ ਜਾਣ , ਹੈਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਕੀਤੀਆਂ ਜਾਣ , ਅਧਿਆਪਕਾਂ ਨੂੰ ਬੀ ਐਲ ਓ ਡਿਊਟੀ ਤੋਂ ਛੋਟ ਦਿੱਤੀ ਜਾਵੇ । ਇਸ ਮੌਕੇ ਸਟੇਟ ਸਕੀਮ ਅਧੀਨ ਆਈਆਂ ਬਾਕੀ ਰਹਿੰਦੀਆਂ 15 ਪ੍ਰਤੀਸ਼ਤ ਗਰਾਂਟਾਂ ਛੇਤੀ ਜਾਰੀ ਕੀਤੀਆਂ ਜਾਣ , ਵਾਪਸ ਮੁੜੀਆਂ ਗਰਾਂਟਾਂ ਜਾਰੀ ਕੀਤੀਆਂ ਜਾਣ , ਮੈਡੀਕਲ ਬਿਲਾਂ ਦਾ ਬਜਟ ਜਾਰੀ ਕੀਤਾ ਜਾਵੇ,6635 ਈ.ਟੀ.ਟੀ ਅਧਿਆਪਕਾ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ , 2364 ਅਤੇ 5994 ਈ.ਟੀ.ਟੀ ਦੀਆਂ ਭਰਤੀਆਂ ਨੂੰ ਮੁਕੰਮਲ ਤੌਰ ਤੇ ਪੂਰਾ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ , 4161 ਮਾਸਟਰ ਕੇਡਰ ਦੀ ਭਰਤੀ ਦੀ ਹਾਜ਼ਰ ਹੋਣ ਦੀ ਮਿਤੀ ਪ੍ਰਾਣ ਕਾਰਡ ਉੱਪਰ ਅਪਡੇਟ ਕੀਤੀ ਜਾਵੇ , ਸਕੂਲਾਂ ਦੇ ਚਾਰ ਦੀਵਾਰੀ ਕਰਦੇ ਸਮੇਂ ਆ ਰਹੇ ਦਰੱਖਤਾਂ ਨੂੰ ਪੁੱਟਣ ਦੀ ਮਨਜ਼ੂਰੀ ਦਿੱਤੀ ਜਾਵੇ ਸਫਾਈ ਸੇਵਕ ਅਤੇ ਸਕਿਉਰਟੀ ਗਾਰਡਾਂ ਦੀਆਂ ਤਨਖਾਹਾਂ ਜਾਰੀ ਕਰਨ ਸਬੰਧੀ ਗੱਲਬਾਤ ਕੀਤੀ ਗਈ। ਇਸ ਮੌਕੇ ਜਿਲਾ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ, ਨਵਦੀਪ ਸਿੰਘ , ਸਤਿ ਕਰਤਾਰ ਸਿੰਘ ,ਅੰਮ੍ਰਿਤ ਪਾਲ ਸਿੰਘ , ਅਵਤਾਰ ਸਿੰਘ ਖਾਲਸਾ ,ਅਮਰਿੰਦਰ ਸਿੰਘ ,ਪਰਮਿੰਦਰ ਸਿੰਘ, ਜਸਵਿੰਦਰ ਸਿੰਘ,ਨਵਗੀਤ ਸਿੰਘ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਜੀ ਹਾਜ਼ਰ ਸਨ।