ਸਿੱਖਿਆ ਨੂੰ ਬਚਾਉਣ ਲਈ ਭਲਕੇ ਅਧਿਆਪਕ ਡੀ ਸੀ ਦਫਤਰ ਕਰਨਗੇ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

ਬੀ.ਪੀ.ਈ.ਓ. ਜਖਵਾਲੀ ਦਾ ਰੁਖ਼ਸਤ ਹੋਣਾ ਸੰਘਰਸ਼ ਦੀ ਅੰਸ਼ਿਕ ਪ੍ਰਾਪਤੀ: ਡੀਟੀਐਫ

ਫ਼ਤਹਿਗੜ੍ਹ ਸਾਹਿਬ,4, ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :

ਡੈਮੋਕ੍ਰਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਜਖਵਾਲੀ ਦੇ ਪ੍ਰਾਇਮਰੀ ਅਧਿਆਪਕਾਂ ਨਾਲ ਫਤਹਿਗੜ੍ਹ ਸਾਹਿਬ ਵਿਖੇ 5 ਸਤੰਬਰ ਦੇ ਜਿਲ੍ਹਾ ਪੱਧਰੀ ਧਰਨੇ ਵਿੱਚ ਵੱਧ ਤੋਂ ਵੱਧ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਮੀਟਿੰਗ ਕੀਤੀ ਗਈ।

ਇਸ ਮੌਕੇ ਡੀ ਟੀ ਐਫ ਬਲਾਕ ਜਖਵਾਲੀ ਦੇ ਆਗੂਆਂ ਅਮਰਿੰਦਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 113 ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਤੇ ਰੋਕ ਲਗਾਉਣ ਅਤੇ ਬੀ ਪੀ ਈ ਓ ਜਖਵਾਲੀ (ਹੁਣ ਮੋਰਿੰਡਾ) ਖ਼ਿਲਾਫ਼ ਚੱਲ ਰਹੀ ਰੈਗੂਲਰ ਪੜਤਾਲ ਸਮੇਂ ਬੱਧ ਕਰਵਾਉਣ, ਸ਼ਿਕਾਇਤ ਕਰਤਾ ਅਧਿਆਪਕਾਂ ਵਿਰੁੱਧ ਜਾਰੀ ਕੀਤੇ ਕਾਰਨ ਦੱਸੋ ਨੋਟਿਸ/ ਆਰਜ਼ੀ ਪ੍ਰਬੰਧ ਰੱਦ ਕਰਵਾਉਣ ਲਈ ਡੀ ਟੀ ਐਫ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਧਰਨਾ ਲਗਾ ਕੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋ ਦੱਸਿਆ ਗਿਆ ਕਿ ਬੀ ਪੀ ਈ ਓ ਜਖਵਾਲੀ ਦੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਭ੍ਰਿਸ਼ਟਾਚਾਰ ਕਰਨ ਸਬੰਧੀ ਸ਼ਿਕਾਇਤ ਬਲਾਕ ਜਖਵਾਲੀ ਦੇ 18 ਅਧਿਆਪਕਾਂ ਵੱਲੋ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕੀਤੀ ਗਈ ਸੀ, ਮੁੱਢਲੀ ਜਾਂਚ ਕਰਨ ਉਪਰੰਤ ਡੀ ਸੀ ਫ਼ਤਹਿਗੜ੍ਹ ਸਾਹਿਬ ਵੱਲੋਂ ਸਬੰਧਤ ਅਧਿਕਾਰੀ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ, ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਡੀ ਟੀ ਐਫ ਵੱਲੋਂ ਲਗਾਤਾਰ ਸੰਘਰਸ਼ ਜਾਰੀ ਰੱਖ ਕੇ ਸਬੰਧਤ ਅਧਿਕਾਰੀ ਦੀ ਜ਼ਿਲ੍ਹੇ ਤੋਂ ਬਾਹਰ ਬਦਲੀ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜੋ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨਾ ਰੁਕ ਸਕੇ ਅਤੇ ਜਾਂਚ ਪ੍ਰਭਾਵਿਤ ਨਾ ਹੋਵੇ। ਸੰਘਰਸ਼ ਦੇ ਦਬਾਅ ਸਦਕਾ ਸਬੰਧਤ ਅਧਿਕਾਰੀ ਦੀ ਬਦਲੀ ਹੁਣ ਲਗਭਗ 10 ਮਹੀਨੇ ਬਾਅਦ ਬਲਾਕ ਜਖਵਾਲੀ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਬਲਾਕ ਮੌਰਿੰਡਾ ਜਿਲ੍ਹਾ ਰੂਪਨਗਰ ਕੀਤੀ ਗਈ ਹੈ। ਜਥੇਬੰਦੀ ਇਸ ਨੂੰ ‘ਦੇਰ ਆਏ ਦਰੁਸਤ ਆਏ’ ਮੰਨਦੀ ਹੈ। ਸੰਘਰਸ਼ ਦੀ ਇਸ ਅੰਸ਼ਿਕ ਪ੍ਰਾਪਤੀ ਨਾਲ ਸ਼ਿਕਾਇਤ ਕਰਤਾ ਅਧਿਆਪਕਾਂ ਵਿੱਚ ਉਤਸ਼ਾਹ ਸੰਚਾਰ ਹੋਇਆ ਹੈ ਅਤੇ 5 ਸਤੰਬਰ ਦਾ ਜਿਲ੍ਹਾ ਪੱਧਰੀ ਧਰਨਾ ਜੋ ਕਿ ਸਕੂਲਾਂ ਦੀ ਮਰਜਿੰਗ ਅਤੇ ਜਾਰੀ ਨੋਟਿਸ/ ਆਰਜ਼ੀ ਪ੍ਰਬੰਧ ਰੱਦ ਕਰਵਾਉਣ ਲਈ ਲਗਾਇਆ ਜਾ ਰਿਹਾ ਹੈ, ਇਸ ਵਿੱਚ ਬਲਾਕ ਜਖਵਾਲੀ ਦੇ ਅਧਿਆਪਕਾਂ ਵੱਲੋਂ ਹੋਰ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਜਸਵੰਤ ਸਿੰਘ, ਗਗਨਦੀਪ ਸਿੰਘ, ਅੰਮ੍ਰਿਤਪ੍ਰੀਤ ਸਿੰਘ ਅਤੇ ਮੈਡਮ ਸੋਨੀਆ ਮੌਜੂਦ ਰਹੇ।

Leave a Reply

Your email address will not be published. Required fields are marked *