23ਵੇਂ ਲਾਅ ਕਮਿਸ਼ਨ ਦਾ ਕੇਂਦਰ ਸਰਕਾਰ ਵੱਲੋਂ ਗਠਨ
ਨਵੀਂ ਦਿੱਲੀ, 3 ਸਤੰਬਰ, ਬੋਲੇ ਪੰਜਾਬ ਬਿਊਰੋ :
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਦੇ 23ਵੇਂ ਲਾਅ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਕਾਰਜਕਾਲ 1 ਸਤੰਬਰ 2024 ਤੋਂ 31 ਅਗਸਤ 2027 ਤੱਕ ਹੋਵੇਗਾ।ਸੋਮਵਾਰ ਦੇਰ ਰਾਤ ਜਾਰੀ ਕਾਨੂੰਨ ਮੰਤਰਾਲੇ ਦੇ ਹੁਕਮਾਂ ਅਨੁਸਾਰ, ਪੈਨਲ ਵਿੱਚ ਇੱਕ ਫੁੱਲ-ਟਾਈਮ ਮੁੱਖੀ ਅਤੇ ਮੈਂਬਰ-ਸਕੱਤਰ ਸਮੇਤ ਚਾਰ ਫੁੱਲ-ਟਾਈਮ ਮੈਂਬਰ ਹੋਣਗੇ।
ਇਸ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਇਸ ਦੇ ਪ੍ਰਧਾਨ ਅਤੇ ਮੈਂਬਰ ਹੋਣਗੇ। 22ਵੇਂ ਲਾਅ ਪੈਨਲ ਦਾ ਕਾਰਜਕਾਲ 31 ਅਗਸਤ ਨੂੰ ਖਤਮ ਹੋ ਗਿਆ ਸੀ।