ਬਲਾਤਕਾਰੀ ਵਿਰੋਧੀ ਵਿਧਾਨ ਸਭਾ ‘ਚ ਬਿੱਲ ਪੇਸ਼ ,ਮਿਲੇਗੀ 10 ਦਿਨਾਂ ‘ਚ ਮੌਤ ਦੀ ਸਜ਼ਾ
ਕੋਲਕਾਤਾ, 3 ਸਤੰਬਰ, ਬੋਲੇ ਪੰਜਾਬ ਬਿਊਰੋ :
ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਅੱਜ ਮੰਗਲਵਾਰ (3 ਸਤੰਬਰ) ਨੂੰ ਮਮਤਾ ਸਰਕਾਰ ‘ਚ ਕਾਨੂੰਨ ਮੰਤਰੀ ਮੋਲੋਏ ਘਟਕ ਨੇ ਬਲਾਤਕਾਰ ਵਿਰੋਧੀ ਬਿੱਲ ਪੇਸ਼ ਕੀਤਾ। ਇਸਨੂੰ ਅਪਰਾਜਿਤਾ ਵੂਮੈਨ ਐਂਡ ਚਿਲਡਰਨ ਬਿੱਲ (ਪੱਛਮੀ ਬੰਗਾਲ ਅਪਰਾਧਿਕ ਕਾਨੂੰਨ ਅਤੇ ਸੋਧ) ਬਿੱਲ 2024 ਦਾ ਨਾਮ ਦਿੱਤਾ ਗਿਆ ਹੈ।ਬਿੱਲ ‘ਚ ਦੋਸ਼ੀ ਨੂੰ 10 ਦਿਨਾਂ ਦੇ ਅੰਦਰ ਮੌਤ ਦੀ ਸਜ਼ਾ ਦੇਣ ਅਤੇ ਮਾਮਲੇ ਦੀ ਜਾਂਚ 36 ਦਿਨਾਂ ‘ਚ ਪੂਰੀ ਕਰਨ ਦੀ ਵਿਵਸਥਾ ਹੈ। ਬਿੱਲ ਪਾਸ ਕਰਨ ਲਈ 2 ਸਤੰਬਰ ਤੋਂ ਦੋ ਦਿਨਾਂ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਬਿੱਲ ਅੱਜ ਹੀ ਵਿਧਾਨ ਸਭਾ ‘ਚ ਪਾਸ ਹੋ ਜਾਵੇਗਾ। ਭਾਜਪਾ ਨੇਤਾ ਸੁਕਾਂਤਾ ਮਜੂਮਦਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਮਮਤਾ ਬੈਨਰਜੀ ਦੇ ਇਸ ਬਿੱਲ ਦਾ ਸਮਰਥਨ ਕਰਾਂਗੇ।