ਸਪੀਕਰ ਨੇ ਕੱਟੜ ਈਮਾਨਦਾਰ ਸਰਕਾਰ ਦੀ ਖੋਲੀ ਪੋਲ ਅਤੇ ਪੰਜਾਬ ਪੁਲਿਸ ਨੂੰ ਕੀਤਾ ਲੋਕਾ ਦੀ ਕਚਿਹਰੀ ‘ਚ ਨੰਗਾ
ਚੰਡੀਗੜ੍ਹ 2 ਸਤੰਬਰ ,ਬੋਲੇ ਪੰਜਾਬ ਬਿਊਰੋ:
ਪੰਜਾਬ ਵਿਧਾਨ ਸਭਾ ਚ ਅੱਜ ਸ਼ੁਰੂ ਹੋਏ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਸਪੀਕਰ ਨੇ ਪੰਜਾਬ ਪੁਲੀਸ ਦੇ ਸਾਬਕਾ ਅਫਸਰ ਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੂੰ ਸਵਾਲ ਕਰਦੇ ਹੋਏ ਪੰਜਾਬ ਪੁਲਿਸ ਵਿਚਲੇ ਭਿ੍ਸ਼ਟਾਚਾਰ ਨੂੰ ਨੰਗਾ ਕੀਤਾ ਹੈ ਹੋਇਆ ਇੰਝ ਕਿ ਚਲਦੇ ਵਿਧਾਨ ਸਭਾ ਦੇ ਸਦਨ ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਧਾਨ ਸਭਾ ਹਲਕੇ ਕੋਟਕਪੂਰਾ ਦੇ ਇੱਕ ਥਾਣੇਦਾਰ ਤੇ ਕਾਰਵਾਈ ਨਾ ਹੋਣ ਕਾਰਨ ਇਹ ਮਾਮਲਾ ਸਦਨ ਚ ਰੱਖਿਆ। ਜਿਸ ਨੂੰ ਸੁਣ ਕੇ ਸਭ ਨੇ ਹੈਰਾਨੀ ਪ੍ਰਗਟ ਕੀਤੀ ਕਿ ਥਾਣੇਦਾਰ ਨੇ ਇੱਕ ਗੈਂਗਸਟਰ ਤੋਂ ਬੈਂਕ ਅਕਾਊਂਟ ਵਿੱਚ ਕਿਵੇਂ ਰਿਸ਼ਵਤ ਲਈ । ਉਹਨਾਂ ਦੱਸਿਆ ਕਿ ਮੁਕਦਮਾ ਨੰਬਰ 180 ਵੀ ਦਰਜ ਹੋ ਗਿਆ ਪਰ ਉਸ ਐਫਆਈਆਰ ਨੂੰ ਛੁਪਾ ਲਿਆ ਗਿਆ । ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਪਰ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਵਿਧਾਨ ਸਭਾ ਦੇ ਸਪੀਕਰ ਨੇ ਇਸ ਸਮੇਂ ਸਦਨ ਦੀ ਸਹਿਮਤੀ ਲੈਂਦਿਆਂ ਪੰਜਾਬ ਦੇ ਡੀਜੀਪੀ ਤੋਂ ਕੱਲ ਤੱਕ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੂਰੀ ਰਿਪੋਰਟ ਸਦਨ ਵਿੱਚ ਜਨਤਕ ਕੀਤੀ ਜਾਵੇ ਤੇ ਨਾਲ ਹੀ ਉਨਾਂ ਅਧਿਕਾਰੀਆਂ ਤੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਮ ਵੀ ਦੱਸੇ ਜਾਣ ਜਿਹੜੇ ਅਜਿਹੇ ਅਨਸਰਾਂ ਨੂੰ ਬਚਾਅ ਰਹੇ ਹਨ ।ਭਾਵੇਂ ਇਹ ਮਾਮਲਾ ਉਸ ਸਮੇਂ ਉਠਾਇਆ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚੋਂ ਚਲੇ ਗਏ ਸਨ । ਸਦਨ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸਰਕਾਰੀ ਪੱਖ ਨੂੰ ਮਜਬੂਤ ਕਰਨ ਲਈ ਵੀ ਅੱਗੇ ਆਏ । ਇਸ ਸਮੇਂ ਪ੍ਰਤਾਪ ਸਿੰਘ ਬਾਜਵਾ , ਕਾਂਗਰਸੀ ਆਗੂ ਪ੍ਰਗਟ ਸਿੰਘ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਵੀ ਡਰੱਗ ਅਤੇ ਭਰਸ਼ਟਾਚਾਰ ਮਾਮਲੇ ਤੇ ਸਦਨ ਚ ਬੁਲਾਇਆ ਗਿਆ । ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਦਨ ਨੂੰ ਦੱਸਿਆ ਕਿ ਸਰਕਾਰਾਂ ਤਾਂ ਮਾਫੀਆ ਵੱਲੋਂ ਚਲਾਈਆਂ ਜਾਂਦੀਆਂ ਹਨ ਹਰ ਵਿਭਾਗ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਹਨ ਪੁਲਿਸ ਵਿੱਚ ਵੀ ਹਨ।
ਸਾਨੂੰ ਸਭ ਤੋਂ ਪਹਿਲਾਂ ਮਾਫੀਆ ਰਾਜ ਬ੍ਰੇਕ ਕਰਨਾ ਹੋਵੇਗਾ , ਇਸ ਦਾ ਤਰੀਕਾ ਇਹੀ ਹੈ ਜੋ ਕੁੰਵਰ ਵਿਜੇ ਪ੍ਰਤਾਪ ਨੇ ਸਦਰ ਨੂੰ ਸੁਝਾਇਆ ਕਿ ਕਿਸੇ ਵੀ ਅਫਸਰ ਨੂੰ ਕਿਸੇ ਵੀ ਪੋਸਟਿੰਗ ਤੇ ਦੋ ਸਾਲ ਤੋਂ ਵੱਧ ਨਾ ਰਹਿਣ ਦਿੱਤਾ ਜਾਵੇ । ਉਹਦਾ ਨੈਟਵਰਕ ਹੀ ਤੋੜ ਦਿੱਤਾ ਜਾਵੇ । ਉਹਨਾਂ ਕਿਹਾ ਜੇ ਅਜਿਹਾ ਕਰਨ ਵਿੱਚ ਅਸੀਂ ਕਾਮਯਾਬ ਹੋ ਗਏ ਤਾਂ ਆਟੋਮੈਟਿਕਲੀ ਰਾਮ ਰਾਜ ਪੰਜਾਬ ਵਿੱਚ ਆ ਜਾਵੇਗਾ।।ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਰ ਥਾਣੇ ਵਿੱਚ ਦੋ ਤਿੰਨ ਇਮਪਲਾਈ ਆਪ ਡਰੱਗ ਲੈਂਦੇ ਹਨ ਜੇ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਪਤਾ ਲੱਗ ਜੂ ਉਹ ਕਾਲੀਆਂ ਭੇਡਾਂ ਹੀ ਸਾਰੇ ਨੈਟਵਰਕ ਨੂੰ ਪ੍ਰੋਟੈਕਟ ਕਰਦੀਆਂ ਹਨ । ਉਹਨਾਂ ਕਿਹਾ ਕਿ ਸਾਡੀ ਵਿਧਾਇਕਾਂ ਦੀ ਇਮੇਜ ਪੰਜਾਬ ਵਿੱਚ ਹੁਣ ਚੰਗੀ ਨਹੀਂ ਰਹੀ ।ਜੇ ਲੋਕਾਂ ਦੀ ਮਜਬੂਰੀ ਨਾ ਹੋਵੇ ਤਾਂ ਸਾਨੂੰ ਕੋਈ ਚਾਹ ਤੇ ਵੀ ਨਾ ਬੁਲਾਵੇ । ਇਹ ਉਹਨਾਂ ਆਖਿਰ ਵਿੱਚ ਕਿਹਾ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਸ ਕਰਪਸ਼ਨ ਵਿਰੁੱਧ ਸਖਤ ਐਕਸ਼ਨ ਕਰਨਾ ਹੋਵੇਗਾ।ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇਵਰਾਂ ਤੋਂ ਇੰਝ ਲੱਗ ਰਿਹਾ ਸੀ ਕਿ ਉਹਨਾਂ ਦਾ ਮੁੱਖ ਮੰਤਰੀ ਦਰਬਾਰ ਨਾਲ ਕੁਝ ਵਖਰੇਵਾਂ ਹੈ, ਸਿਆਸੀ ਮਾਹਰਾਂ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਜੇਕਰ ਇਸ ਮੁੱਦੇ ਤੇ ਸਹਿਮਤੀ ਦੀ ਥਾਂ ਤੇ ਮਤਾ ਲੈ ਆਉਂਦੇ ਤਾਂ ਸਦਨ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਯਾਨੀ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਪੈਣਾ ਸੀ ।
ਇਸ ਸਮੇਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਮੁਕਦਮੇ ਚ ਫਸੇ ਥਾਣੇਦਾਰ ਵਿਰੁੱਧ ਕਾਰਵਾਈ ਕਰਾਉਣ ਲਈ ਖੁਦ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਮੁੱਦਾ ਸਦਨ ਚ ਲਿਆਉਣਾ ਪਿਆ ?