ਪੰਜਾਬ ਦੇ ਸਿੱਖਿਆ ਮੰਤਰੀ ਨੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੂੰ ਉਚੇਰੀ ਸਿੱਖਿਆ ਵਿੱਚ ਉੱਤਮਤਾ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ
ਮੋਹਾਲੀ, 01 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿੱਖਿਆ ਮੰਤਰੀ, ਹਰਜੋਤ ਸਿੰਘ ਬੈਂਸ ਨੇ ਨਿਰਵਾਣਾ, ਲੁਧਿਆਣਾ ਵਿਖੇ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਵਿੱਚ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੂੰ ਉੱਚ ਸਿੱਖਿਆ ਵਿੱਚ ਉੱਤਮ ਸਿੱਖਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ’ਤੇ ਆਰੀਅਨਜ਼ ਦੇ ਬ੍ਰਾਂਡ ਅੰਬੈਸਡਰ ਅਮੀਰ ਹੁਸੈਨ ਲੋਨ, ਪੈਰਾ ਕ੍ਰਿਕਟਰ, ਜੇਕੇ ਨੂੰ ਵੀ ਸਿੱਖਿਆ ਮੰਤਰੀ ਨੇ ਸਨਮਾਨਿਤ ਕੀਤਾ।
ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਧੰਨਵਾਦ ਕਰਦੇ ਹੋਏ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਖੇਤਰ ਵਿੱਚ ਮਿਆਰੀ ਸਿੱਖਿਆ ਲਈ ਵਚਨਬੱਧ ਹੈ। ਇਹ ਵੱਕਾਰੀ
ਪੁਰਸਕਾਰ ਪ੍ਰਾਪਤ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ।
ਕਟਾਰੀਆ ਨੇ ਪੂਰੀ ਆਰੀਅਨਜ਼ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਰੀਅਨਜ਼ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਪਿਛਲੇ 17 ਸਾਲਾਂ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਵੱਖ- ਵੱਖ ਖੇਤਰਾਂ ਦੀਆਂ 32 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਨਾਮਵਰ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਵਰਨਣਯੋਗ ਹੈ ਕਿ, 2007 ਵਿੱਚ ਸਥਾਪਿਤ, ਆਰੀਅਨਜ਼ ਕੈਂਪਸ ਚੰਡੀਗੜ੍ਹ ਦੇ ਨੇੜੇ ਚੰਡੀਗੜ੍ਹ-ਪਟਿਆਲਾ ਹਾਈਵੇਅ ‘ਤੇ ਸਥਿਤ ਹੈ ਅਤੇ 20 ਏਕੜ ਦਾ ਹਰਾ-ਭਰਾ ਪ੍ਰਦੂਸ਼ਣ
ਮੁਕਤ ਕੈਂਪਸ ਹੈ। ਆਰੀਅਨਜ਼ ਗਰੁੱਪ ਸ਼ਲਾਘਾਯੋਗ ਢੰਗ ਨਾਲ ਨੌਜਵਾਨਾਂ ਦੇ ਵਿਦਿਅਕ ਅਤੇ ਬੌਧਿਕ ਹਿੱਤਾਂ ਦੀ ਸੇਵਾ ਕਰ ਰਿਹਾ ਹੈ। ਇਹ ਗਰੁੱਪ ਇੰਜੀਨੀਅਰਿੰਗ ਕਾਲਜ, ਲਾਅ
ਕਾਲਜ, ਫਾਰਮੇਸੀ ਕਾਲਜ, ਮੈਨੇਜਮੈਂਟ ਕਾਲਜ, ਬਿਜ਼ਨਸ ਸਕੂਲ, ਐਜੂਕੇਸ਼ਨ ਕਾਲਜ, ਅਤੇ ਨਰਸਿੰਗ ਕਾਲਜ, ਫਿਜ਼ੀਓਥੈਰੇਪੀ ਅਤੇ ਪੈਰਾਮੈਡੀਕਲ ਦੀ ਫੈਕਲਟੀ ਆਦਿ ਚਲਾ ਰਿਹਾ ਹੈ।