ਪੰਜਾਬ ’ਚ ਰੇਲਵੇ ਪੁਲ ’ਤੇ ਚੜ ਕੇ ਨਸ਼ਈ ਨੇ ਨਹਿਰ ’ਚ ਮਾਰੀ ਛਾਲ

ਚੰਡੀਗੜ੍ਹ ਪੰਜਾਬ

ਪੰਜਾਬ ’ਚ ਰੇਲਵੇ ਪੁਲ ’ਤੇ ਚੜ ਕੇ ਨਸ਼ਈ ਨੇ ਨਹਿਰ ’ਚ ਮਾਰੀ ਛਾਲ

ਖੰਨਾ, 29 ਅਗਸਤ ,ਬੋਲੇ ਪੰਜਾਬ ਬਿਊਰੋ :

ਪੰਜਾਬ ‘ਚ ਦੋਰਾਹਾ ਰੇਲਵੇ ਲਾਈਨ ਨਹਿਰ ਦੇ ਪੁਲ ‘ਤੇ ਇਕ ਨਸ਼ੇ ਦਾ ਆਦੀ ਨੌਜਵਾਨ ਚੜ੍ਹ ਗਿਆ ਪਹਿਲਾਂ ਪੁਲ ‘ਤੇ ਟਹਿਲ ਦਾ ਰਿਹਾ ਅਤੇ ਫਿਰ ਨਹਿਰ ‘ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਨੌਜਵਾਨ ਨਸ਼ੇ ਦਾ ਆਦੀ ਜਾਪਦਾ ਹੈ, ਜਿਸ ਨੇ ਕੋਈ ਨਸ਼ਾ ਕਰਕੇ ਇਹ ਕਦਮ ਚੁੱਕਿਆ। ਪੁਲਿਸ ਵੱਲੋਂ ਵਾਰ-ਵਾਰ ਪੁੱਛ-ਪੜਤਾਲ ਕਰਨ ਦੇ ਬਾਵਜੂਦ ਉਸ ਨੇ ਆਪਣਾ ਅਤਾ-ਪਤਾ ਨਹੀਂ ਦੱਸਿਆ।

ਇਸ ਨੌਜਵਾਨ ਦੀਆਂ ਹਰਕਤਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਇਹ ਨੌਜਵਾਨ ਪੁਲ ‘ਤੇ ਟਹਿਲਦਾ ਨਜ਼ਰ ਆ ਰਿਹਾ ਹੈ। ਕੁਝ ਲੋਕ ਉਸ ਨੂੰ ਹੇਠਾਂ ਆਉਣ ਲਈ ਬੁਲਾਉਂਦੇ ਹਨ ਪਰ ਉਹ ਕਿਸੇ ਦੀ ਨਹੀਂ ਸੁਣਦਾ। ਇਸ ਦੌਰਾਨ ਗੋਤਾਖੋਰ ਵੀ ਉੱਥੇ ਪਹੁੰਚ ਗਏ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਇਸ ਨੌਜਵਾਨ ਨੇ ਪੁਲ ਤੋਂ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰਨ ਵਾਲੇ ਇਸ ਵਿਅਕਤੀ ਨੂੰ ਬਾਹਰ ਕੱਢ ਲਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਸਰਕਾਰੀ ਰੇਲਵੇ ਪੁਲੀਸ (ਜੀਆਰਪੀ) ਇਸ ਵਿਅਕਤੀ ਨੂੰ ਆਪਣੇ ਨਾਲ ਦੋਰਾਹਾ ਚੌਕੀ ਲੈ ਗਈ। ਉਥੇ ਉਸ ਨੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।

Leave a Reply

Your email address will not be published. Required fields are marked *