ਸਰਕਾਰੀ ਸਕੂਲ ਦਾਊਂ ਵਿੱਚ ਟਾਈਪਿੰਗ ਹੋਏ ਮੁਕਾਬਲੇ

ਐਜੂਕੇਸ਼ਨ ਚੰਡੀਗੜ੍ਹ ਪੰਜਾਬ

ਸਰਕਾਰੀ ਸਕੂਲ ਦਾਊਂ ਵਿੱਚ ਟਾਈਪਿੰਗ ਹੋਏ ਮੁਕਾਬਲੇ

ਦਾਊਂ 28 ਅਗਸਤ ,ਬੋਲੇ ਪੰਜਾਬ ਬਿਊਰੋ :

ਅੱਜ ਮਿਤੀ 28-8-24 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਗਿੰਨੀ ਦੁੱਗਲ ਜੀ ਅਤੇ ਜਿਲਾ  ਕੈਰੀਅਰ ਗਾਈਡੈਂਸ ਕੋਆਰਡੀਨੇਟਰ  ਸ਼੍ਰੀ ਸੁਸ਼ੀਲ ਕੁਮਾਰ ਜੀ  ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਕੂਲ ਦਾਊਂ  ਵਿਖੇ ਕੈਰੀਅਰ ਗਾਈਡੈਂਸ ਗਤੀਵਿਧੀਆਂ ਦੇ ਤਹਿਤ ਬਲਾਕ ਪੱਧਰੀ ਕੰਪਿਊਟਰ  ਟਾਈਪਿੰਗ ( ਹਿੰਦੀ , ਪੰਜਾਬੀ, ਇੰਗਲਿਸ਼ ) ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਜ਼ਿਲ੍ਹੇ ਦੇ ਖਰੜ-1 ਬਲਾਕ ਦੇ ਵੱਖ ਵੱਖ 11 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਬਲਾਕ ਕੈਰੀਅਰ ਅਧਿਆਪਕ ਸਤਵੰਤ ਕੌਰ ਅਤੇ ਸਕੂਲ ਮੁਖੀ ਸ਼੍ਰੀਮਤੀ ਕਿਰਨ ਕੁਮਾਰੀ ਜੀ ਵੱਲੋਂ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੜੇ ਹੀ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਇਹ ਮੁਕਾਬਲਾ ਕਰਵਾਇਆ। ਕੰਪਿਊਟਰ ਅਧਿਆਪਕਾ ਸ਼੍ਰੀਮਤੀ ਅੰਜਲੀ ਜੈਨ ,ਸ਼੍ਰੀਮਤੀ ਮਨਜਿੰਦਰ ਕੌਰ ਅਤੇ ਸਕੂਲ ਦੇ ਕੈਰੀਅਰ ਗਾਈਡੈਂਸ ਅਧਿਆਪਕ ਸ਼੍ਰੀਮਤੀ ਚਾਰੂ ਸ਼ਰਮਾ   ਨੇ ਬਹੁਤ ਹੀ ਬਰੀਕੀ ਅਤੇ ਸੂਝ ਬੂਝ ਨਾਲ ਵਿਦਿਆਰਥੀਆਂ ਤੋਂ ਕੰਪਿਊਟਰ ਤੇ ਟਾਈਪਿੰਗ ਕਰਵਾਈ  । ਪੰਜਾਬੀ ਟਾਈਪਿੰਗ ਮੁਕਾਬਲੇ ਵਿੱਚ ਗੌਰਵ ਸਰਕਾਰੀ ਹਾਈ ਸਕੂਲ ਨਿਆਂ ਗਾਓਂ ਨੇ ਪਹਿਲਾ ਸਥਾਨ , ਅਮਨਜੋਤ ਕੌਰ ਸਰਕਾਰੀ ਹਾਈ ਸਕੂਲ ਦਾਊਂ ਨੇ ਦੂਜਾ ਸਥਾਨ, ਸਮਾਨਿਆ ਸਰਕਾਰੀ ਹਾਈ ਸਕੂਲ ਬਲੌਂਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਭਾਸ਼ਾ ਟਾਈਪਿੰਗ ਮੁਕਾਬਲੇ ਵਿੱਚ ਕੁੰਦਨ ਕੁਮਾਰ ਸਰਕਾਰੀ ਹਾਈ ਸਕੂਲ ਦਾਊਂ ਨੇ ਪਹਿਲਾ ਸਥਾਨ ,ਹਰਸ਼ਵੀਰ ਸਿੰਘ ਸਰਕਾਰੀ ਹਾਈ ਸਕੂਲ ਲਾਂਡਰਾਂ ਨੇ ਦੂਜਾ ਸਥਾਨ ,ਸਾਹਿਲ ਸਰਕਾਰੀ ਹਾਈ ਸਕੂਲ ਨਿਆਂ ਸ਼ਹਿਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਿਭਾਗ ਵਿੱਚ ਅੰਗਰੇਜ਼ੀ ਭਾਸ਼ਾ ਟਾਈਪਿੰਗ ਵਿੱਚ ਰਾਜਪ੍ਰੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਹਨਾਂ ਭਾਸ਼ਾ ਟਾਈਪਿੰਗ ਮੁਕਾਬਲਿਆਂ ਦਾ  ਮੰਤਵ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ  ਤਾਂ ਜੋ ਵਿਦਿਆਰਥੀ ਸਕੂਲਾਂ ਵਿੱਚ ਪੜ੍ਹਾਏ ਜਾ ਰਹੇ ਕੰਪਿਊਟਰ ਵਿਸ਼ੇ  ਦੇ ਗਿਆਨ ਨੂੰ  ਵੱਧ ਤੋਂ ਵੱਧ ਗ੍ਰਹਿਣ ਕਰਨ ਅਤੇ ਆਪਣੇ ਜੀਵਨ ਵਿੱਚ ਕੰਪਿਊਟਰ ਟਾਈਪਿੰਗ ਕਿੱਤਾ ਅਪਣਾ ਕੇ ਸਵੈ ਰੋਜ਼ਗਾਰ ਪ੍ਰਾਪਤ ਕਰਨ  ।

Leave a Reply

Your email address will not be published. Required fields are marked *