ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਚੰਡੀਗੜ੍ਹ ਪੰਜਾਬ


ਪੇਂਡੂ ਜਲ ਸਪਲਾਈ ਸਕੀਮਾਂ ਤੇ ਆਈ ਓ ਟੀ ਸਬੰਧੀ ਹੋਈ ਚਰਚਾ


ਫਤਿਹਗੜ੍ਹ ਸਾਹਿਬ,28, ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):


ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਧਾਰਤ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਉਪ ਮੰਡਲ ਇੰਜੀਨੀਅਰ ਨੰਬਰ ਦੋ ਫਤਿਹਗੜ੍ਹ ਸਾਹਿਬ ਗਗਨਦੀਪ ਸਿੰਘ ਵਿਰਕ ਨਾਲ ਸਕੀਮਾਂ ਤੇ ਆਈ ਓ ਟੀ ਲਗਾਉਣ ਸਬੰਧੀ ਚਰਚਾ ਕੀਤੀ ਗਈ ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਨਵੀਨਰ ਸੁਖਜਿੰਦਰ ਸਿੰਘ ਚਨਾਰਥਲ ,ਰਜਿੰਦਰ ਪਾਲ , ਨੇ ਦੱਸਿਆ ਕਿ ਜਲ ਸਪਲਾਈ ਸਕੀਮਾਂ ਤੇ ਨਵੀਂ ਤਕਨੀਕ ਆਈ ਓ ਟੀ ਦੀ ਚਰਚਾ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਅੱਗੇ ਇਨਲਿਸਟਮੈਂਟ ਕਾਮਿਆਂ ਦਾ ਰੁਜ਼ਗਾਰ ,ਸਕੀਮਾਂ ਤੇ ਕੰਪਨੀ ਵੱਲੋਂ ਲਗਾਏ ਜਾ ਰਹੇ ਲੱਖਾਂ ਰੁਪਏ ਤੇ ਪੈਨਰਾਂ, ਤਕਨੀਕੀ ਯਾਤਰਾ ਆਦਿ ਦੀ ਰਾਖੀ, ਕੰਪਨੀ ਮੁਲਾਜ਼ਮਾਂ ਦੀ ਪਹਿਚਾਣ ,ਕਾਰਜਕਾਰੀ ਇੰਜੀਨੀਅਰ ਦੇ ਪੱਤਰ ਨੰਬਰ 1917, ਨਿਗਰਾਨ ਇੰਜੀਨੀਅਰ ਜਲੰਧਰ ਦੇ ਪੱਤਰ ਨੰਬਰ 2100 ਮੁਤਾਬਕ ਪਾਰਦਸਤਾ ਲਾਗੂ ਕਰਨਾ, ਕਲੋਰੀਨੇਟ ਮਸ਼ੀਨਾਂ ਸਮੇਤ ਖੁੱਲੇ ਕਨੈਕਸ਼ਨਾਂ ਆਦਿ ਦੇ ਚਰਚਾ ਕੀਤੀ ਗਈ ।ਮੀਟਿੰਗ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਲਿਖਤੀ ਮੰਗਾਂ ਸਬੰਧੀ ਪਰਸੀਟਿੰਗ ਜਾਰੀ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਉਪਰੰਤ ਮੰਡਲ ਅਕਾਊਂਟ ਅਫਸਰ ਨਾਲ ਫੀਲਡ ਮੁਲਾਜ਼ਮਾਂ ਦੀਆਂ ਵਰਦੀਆਂ ਸਬੰਧੀ ਵੀ ਮੀਟਿੰਗ ਕੀਤੀ ਗਈ ।ਜਿਸ ਵਿੱਚ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰਾਂ ਵੱਲੋਂ ਵਿਭਾਗ ਵੱਲੋਂ ਫੰਡ ਜਾਰੀ ਹੋਣ ਦੇ ਬਾਵਜੂਦ ਵਰਦੀਆਂ ਸਬੰਧੀ ਟਾਲ ਮਟੋਲ ਦੀ ਨੀਤੀ ਅਪਣਾਉਣ ਸਬੰਧੀ ਰੋਸ ਪ੍ਰਗਟ ਕੀਤਾ ਗਿਆ ਤਾਂ ਸਬੰਧਿਤ ਅਕਾਊਂਟ ਅਫਸਰ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ।ਮੀਟਿੰਗ ਉਪਰੰਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਆਗੂ ਜਗਤਾਰ ਸਿੰਘ ਰੱਤੋਂ ਨੇ ਦੱਸਿਆ ਕਿ ਜਦੋਂ ਤੱਕ ਮੀਟਿੰਗ ਦੌਰਾਨ ਮੰਗਾਂ ਸਬੰਧੀ ਹੋਈ ਸਹਿਮਤੀ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਸਮੁੱਚੇ ਇਨਲਿਸਟਮੈਂਟ ਵਰਕਰ ਆਈਓਟੀ ਸਬੰਧੀ ਕੋਈ ਕਾਰਵਾਈ ਨਹੀਂ ਕਰਨਗੇ। ਸਮੁੱਚੇ ਠੇਕਾ ਕਾਮਿਆਂ ਵੱਲੋਂ ਫੀਲਡ ਦੇ ਰੈਗੂਲਰ ਮੁਲਾਜ਼ਮਾਂ ਦੇ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਮਲਾਗਰ ਸਿੰਘ ਖਮਾਣੋਂ ,ਸੁਖਰਾਮ ਕਾਲੇਵਾਲ, ਬਲਜੀਤ ਸਿੰਘ ਹਿੰਦੂਪੁਰ , ਹਰਚੰਦ ਸਿੰਘ,ਰਣਜੀਤ ਸਿੰਘ, ਸੁਖਵਿੰਦਰ ਸਿੰਘ ਵਿਦੇਸ਼ਾਂ, ਜੋਰਾ ਜਟਾਣਾ, ਗੁਰਜੰਟ ਸਿੰਘ ਧਨੌਲਾ, ਸੋਨੂ ਫਿਲੌਰ,
ਸੁਰਿੰਦਰ ਸਿੰਘ ਚੜੀ ਆਦਿ ਹਾਜਰ ਸਨ।

Leave a Reply

Your email address will not be published. Required fields are marked *