5 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਗੰਨਮੈਨਾਂ ਦੀ ਮੌਜ਼ੂਦਗੀ ‘ਚ ਆੜ੍ਹਤੀ ਨੂੰ ਮਾਰੀਆਂ ਗੋਲ਼ੀਆਂ

ਚੰਡੀਗੜ੍ਹ ਪੰਜਾਬ

5 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਗੰਨਮੈਨਾਂ ਦੀ ਮੌਜ਼ੂਦਗੀ ‘ਚ ਆੜ੍ਹਤੀ ਨੂੰ ਮਾਰੀਆਂ ਗੋਲ਼ੀਆਂ


ਅੰਮ੍ਰਿਤਸਰ, 27 ਅਗਸਤ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਵਾਰ ਫਿਰ ਜ਼ਿਲ੍ਹੇ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਆੜ੍ਹਤੀ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀਬਾਰੀ ਦੌਰਾਨ ਆੜ੍ਹਤੀ ਸੁਰਜੀਤ ਸਿੰਘ ਦੇ ਨਾਲ ਦੋ ਗੰਨਮੈਨ ਵੀ ਮੌਜੂਦ ਸਨ। ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਜ਼ਖਮੀ ਆੜ੍ਹਤੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਸੂਚਨਾ ਮਿਲੀ ਹੈ ਕਿ ਆੜ੍ਹਤੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਮਿਲਣ ‘ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇੰਨਾ ਹੀ ਨਹੀਂ ਬਦਮਾਸ਼ਾਂ ਵੱਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਹਸਪਤਾਲ ‘ਚ ਦਾਖਲ ਹੋਏ ਆੜ੍ਹਤੀ ਨੂੰ ਦੁਬਾਰਾ ਫੋਨ ਕੀਤਾ ਅਤੇ ਕਿਹਾ, ”ਇਸ ਵਾਰ ਤਾਂ ਤੂੰ ਬਚ ਗਿਆ… ਅਗਲੀ ਵਾਰ ਨਹੀਂ ਬਚੇਗਾ।” ਆੜ੍ਹਤੀ ਨੇ ਦੱਸਿਆ ਕਿ 5 ਕਰੋੜ ਰੁਪਏ ਫਿਰੌਤੀ ਵਜੋਂ ਨਾ ਦੇਣ ਕਰਕੇ ਉਸ ‘ਤੇ ਹਮਲਾ ਹੋਇਆ ਹੈ। ਇਸ ਦੌਰਾਨ ਕਮਿਸ਼ਨ ਏਜੰਟ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *