ਲੁਟੇਰਿਆਂ ਨੇ ਦੁਕਾਨਦਾਰ ‘ਤੇ ਗੋਲੀਆਂ ਚਲਾਈਆਂ

ਚੰਡੀਗੜ੍ਹ ਪੰਜਾਬ

ਲੁਟੇਰਿਆਂ ਨੇ ਦੁਕਾਨਦਾਰ ‘ਤੇ ਗੋਲੀਆਂ ਚਲਾਈਆਂ


ਮੋਗਾ, 27 ਅਗਸਤ,ਬੋਲੇ ਪੰਜਾਬ ਬਿਊਰੋ :


ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਹਰ ਚੌਰਾਹੇ ’ਤੇ ਪੁਲੀਸ ਦਾ ਸਖ਼ਤ ਪਹਿਰਾ ਸੀ ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ। ਸ਼ੇਖੂਵਾਲਾ ਚੌਕ ਤੋਂ ਕੁਝ ਦੂਰੀ ‘ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਇਕ ਦੁਕਾਨਦਾਰ ਨੂੰ ਪਿਸਤੌਲ ਤਾਣ ਕੇ ਲੁੱਟਣ ਦੀ ਨੀਅਤ ਨਾਲ ਆਏ, ਜਿਸ ਦੌਰਾਨ ਲੁਟੇਰਿਆਂ ਨੇ ਗੋਲੀਆਂ ਵੀ ਚਲਾ ਦਿੱਤੀਆਂ। ਇਸ ਘਟਨਾ ਨੂੰ ਲੈ ਕੇ ਇਲਾਕੇ ਦਾ ਮਾਹੌਲ ਗਰਮ ਹੋ ਗਿਆ ਹੈ। 
ਦਰਅਸਲ, ਦੁਕਾਨ ਦੇ ਬਾਹਰ ਇੱਕ ਨਕਾਬਪੋਸ਼ ਲੁਟੇਰਾ ਖੜ੍ਹਾ ਸੀ ਜਦੋਂ ਕਿ ਦੋ ਲੁਟੇਰੇ ਮੋਟਰਸਾਈਕਲ ‘ਤੇ ਅੱਗੇ ਚਲੇ ਗਏ। ਇਸ ਦੌਰਾਨ ਲੁਟੇਰੇ ਨੇ ਦੁਕਾਨ ‘ਚ ਦਾਖਲ ਹੋ ਕੇ ਦੁਕਾਨਦਾਰ ਦੀਪਕ ਨੂੰ ਪਿਸਤੌਲ ਤਾਣ ਕੇ ਪੈਸੇ ਕੱਢਣ ਲਈ ਕਿਹਾ ਪਰ ਦੀਪਕ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਜਿਸ ‘ਤੇ ਉਸ ਨੇ ਪਹਿਲੀ ਗੋਲੀ ਚਲਾਈ ਪਰ ਉਹ ਖਾਲੀ ਗਈ ਅਤੇ ਫਿਰ ਦੂਜੀ ਗੋਲੀ ਚਲਾ ਦਿੱਤੀ।ਗੋਲੀ ਦੁਕਾਨਦਾਰ ਨੂੰ ਛੂਹ ਕੇ ਨਿਕਲ ਗਈ ਅਤੇ ਉਹ ਬਚ ਗਿਆ।
ਇਸ ਦੌਰਾਨ ਲੁਟੇਰੇ ਨੇ ਫਿਰ ਕਿਹਾ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ ਤਾਂ ਦੁਕਾਨਦਾਰ ਨੇ ਉਸ ਨੂੰ ਗੋਲੀ ਮਾਰਨ ਲਈ ਕਿਹਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਲੁਟੇਰਾ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ ‘ਤੇ ਤੇਜ਼ੀ ਨਾਲ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *