ਮਾਸਿਕ ਮੀਟਿੰਗ ਵਿਚ ਬਾਨੀ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ

ਸਾਹਿਤ ਚੰਡੀਗੜ੍ਹ ਪੰਜਾਬ

ਮਾਸਿਕ ਮੀਟਿੰਗ ਵਿਚ ਬਾਨੀ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ

ਚੰਡੀਗੜ੍ਹ 26 ਅਗਸਤ ,ਬੋਲੇ ਪੰਜਾਬ ਬਿਊਰੋ :



ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਇਸ ਦੇ ਬਾਨੀ ਪ੍ਰਧਾਨ ਸਵ: ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਗਿਆ।ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ਅਤੇ ਸਭ ਨੂੰ “ਜੀ ਆਇਆਂ” ਕਿਹਾ।ਡਾ. ਅਵਤਾਰ ਸਿੰਘ ਪਤੰਗ ਜੀ ਨੇ ਕਿਹਾ ਕਿ ਰਾਇਤ ਜੀ ਬਿਜ਼ਨੈਸ ਕਰਦੇ ਸਨ ਪਰ ਸਾਹਿਤ ਨਾਲ ਬਹੁਤ ਲਗਾਅ ਰਖਦੇ ਸਨ।ਉਹਨਾਂ ਵਲੋਂ ਬਣਾਈ ਸਾਹਿਤ ਵਿਗਿਆਨ ਕੇਂਦਰ ਨਾਂ ਦੀ ਸੰਸਥਾ ,ਚੰਗਾ ਨਾਮਣਾ ਖੱਟ ਰਹੀ ਹੈ।ਹਰਬੰਸ ਸਿੰਘ ਸੋਢੀ,ਦਰਸ਼ਨ ਸਿੰਘ ਸਿੱਧੂ, ਪਾਲ ਅਜਨਬੀ,ਪਰਮਜੀਤ ਪਰਮ ਨੇ ਰਾਇਤ ਜੀ ਨਾਲ ਆਪਣੀਆਂ ਸਾਂਝਾਂ ਦਾ ਜਿਕਰ ਕੀਤਾ।ਪ੍ਰਧਾਨਗੀ ਮੰਡਲ ਵਿਚ ਸਾਬਕਾ ਜਿਲ੍ਹਾ ਅਤੇ ਸੈਸ਼ਨਜ ਜੱਜ +ਰੇਰਾ ਮੈੰਬਰ ਪੰਜਾਬ ਸ. ਜੇ.ਐੱਸ. ਖੁਸ਼ਦਿਲ, ਉਸਤਾਦ ਗਜਲ-ਗੋ ਸ੍ਰੀ ਸਿਰੀ ਰਾਮ ਅਰਸ਼,ਸ੍ਰੀਮਤੀ ਸੁਦਰਸ਼ਨ ਰਾਇਤ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਪ੍ਰਧਾਨਗੀ ਮੰਡਲ ਵਲੋਂ ਸ੍ਰੀ ਸੇਵੀ ਰਾਇਤ ਜੀ ਦੀ ਲਿਖੀ ਅਤੇ ਬਾਦ ਵਿਚ ਛਪੀ ਕਿਤਾਬ ਨੂੰ ਲੋਕ-ਅਰਪਣ ਕੀਤਾ ਗਿਆ।

ਕਵੀ-ਦਰਬਾਰ ਦੀ ਸ਼ੁਰੂਆਤ ਸਿਮਰਜੀਤ ਕੌਰ ਗਰੇਵਾਲ ਵਲੋੰ ਗਾਏ ਗੀਤ ਨਾਲ ਹੋਈ। ਭਰਪੂਰ ਸਿੰਘ,ਰੇਖਾ ਮਿੱਤਲ, ਨਰਿੰਦਰ ਕੌਰ ਲੌਂਗੀਆ, ਵਿਜੈ ਕਪੂਰ,ਹਰਵਿੰਦਰ ਚੱਠਾ,ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ ਧੀਮਾਨ, ਨੇ ਕਵਿਤਾਵਾਂ ਰਾਹੀਂ ਸਮਾਜਿਕ ਮਸਲੇ ਉਠਾਏ।ਲਾਭ ਸਿੰਘ ਲਹਿਲੀ,ਤਰਸੇਮ ਰਾਜ,ਰਾਣੀ ਸੁਮਨ,ਸੋਹਣ ਸਿੰਘ ਬੈਨੀਪਾਲ, ਦਰਸ਼ਨ ਤਿਉਣਾ,ਗੁਰਦਾਸ ਸਿੰਘ ਦਾਸ, ਨੇ ਗੀਤਾਂ ਰਾਹੀਂ ,ਰਾਇਤ ਜੀ ਨੂੰ ਸ਼ਰਧਾਜਲੀ ਭੇਟ ਕੀਤੀ।ਨੀਲਮ ਰਾਣਾ,ਰਾਜਵਿੰਦਰ ਸਿੰਘ ਗੱਡੂ,ਮਿਕੀ ਪਾਸੀ,ਅਭਿਨਵ ਰਾਣਾ,ਰਤਨ ਸਿੰਘ ਸੋਢੀ ਨੇ ਬੰਗਾਲ ਦੀ ਡਾ: ਬਾਰੇ ਸਿਆਸੀ ਵਿਅੰਗ ਕਸੇ।ਸੁਧਾ ਮਹਿਤਾ,ਆਸ਼ਾ ਸ਼ਰਮਾ,ਰਜਿੰਦਰ ਰੇਨੂ,ਚਰਨਜੀਤ ਕੌਰ ਬਾਠ,ਰਾਖੀ ਸੁਬਰਾਮਾਨੀਅਮ ਨੇ ਕਵਿਤਾਵਾਂ ਸੁਣਾ ਕੇ ਚਰਗਾ ਰੰਗ ਬੰਨ੍ਹਿਆ।ਖੁਸ਼ਦਿਲ ਜੀ ਨੇ ਸ੍ਰੀ ਰਾਇਤ ਜੀ ਨਾਲ ਬਿਤਾਏ ਸੋਹਣੇ ਸਮੇਂ ਦੀ ਗੱਲ ਕੀਤੀ।ਚੰਗੇ ਕੰਮ ਕਰਕੇ ਹੀ ਬੰਦਾ ਚੰਗੀਆਂ ਪੈੜਾਂ ਛੱਡ ਕੇ ਜਾਂਦਾ ਹੈ। ਉਹਨਾਂ ਨੇ ਅੱਜ ਦੇ ਖੂਬਸੂਰਤ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ।

ਸ੍ਰੀ ਸਿਰੀ ਰਾਮ ਅਰਸ਼ ਜੀ ਨੇ ਦੱਸਿਆ ਕਿ ਸੇਵੀ ਰਾਇਤ ਜੀ ਨੇ ਗਜਲਾਂ ਦੀਆਂ 10 ਕਿਤਾਬਾਂ ਲਿਖੀਆਂ ਹਨ ਜੋ ਉੱਚੀ ਸੁੱਚੀ ਸੋਚ ਦੀਆਂ ਪ੍ਰਤੀਕ ਹਨ।ਖੁਸ਼ਦਿਲ ਜੀ ਅਤੇ ਸ੍ਰੀਮਤੀ ਸੁਦਰਸ਼ਨ ਕੌਰ ਜੀ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਜਸਪਾਲ ਸਿੰਘ ਦੇਸੂਵੀ,ਬੀ.ਅਆਰ.ਰੰਗਾੜਾ,ਬਹਾਦਰ ਸਿੰਘ ਗੋਸਲ, ਧਿਆਨ ਸਿੰਘ ਕਾਹਲੋਂ,ਹਰਿੰਦਰ ਹਰ,ਰਤਨ ਬਾਬਕਵਾਲਾ,ਪਿਅਆਰਾ ਸਿੰਘ ਰਾਹੀ,ਜਗਤਾਰ ਜੋਗ,ਹਰਭਜਨ ਕੌਰ ਢਿੱਲੋਂ,ਆਦਰਸ਼ ਪਾਲ ਸਿੰਘ ਰਾਇਤ, ਵਿਸ਼ਵ ਪਾਲ ਸਿੰਘ ਰਾਇਤ, ਪਰਮਜੀਤ ਸਿੰਘ, ਖੁਸ਼ਬੀਰ ਸਿੰਘ,ਬਲਵਿੰਦਰ ਸਿੰਘ ਢਿੱਲੋਂ, ਕ੍ਰਿਸ਼ਨਾ ਗੋਇਲ,ਅਭਿਨਵ ਰਾਣਾ,ਨਰਿੰਦਰ ਸਿੰਘ,ਪਰਲਾਦ ਸਿੰਘ, ਗੁਰਮੇਲ ਸਿੰਘ ਮੌਜੌਵਾਲ, ਨੀਲਮ ਨਾਰੰਗ, ਦਵਿੰਦਰ ਕੌਰ ਬਾਠ,ਪਰਮਿੰਦਰ ਪਰੇਮ,ਅੰਸ਼ੂਕਰ ਮਹੇਸ਼,ਚਰਨਜੀਤ ਕਲੇਰ,ਕੇਵਲ ਕ੍ਰਿਸ਼ਨ, ਏ.ਐੱਸ.ਖੁਰਾਨਾ,ਜਵਾਹਰ ਸਿੰਘ, ਕੰਵਲਦੀਪ ਕੌਰ, ਡਾ: ਨੀਨਾ ਸੈਣੀ,ਅਸ਼ਵਨੀ ਕੁਮਾਰ ਸਚਦੇਵਾ ਹਾਜਰ ਸਨ।

Leave a Reply

Your email address will not be published. Required fields are marked *