ਚੰਡੀਗੜ੍ਹ, 26 ਅਗਸਤ,ਬੋਲੇ ਪੰਜਾਬ ਬਿਊਰੋ :
ਟ੍ਰਾਈਸਿਟੀ ਆਰਟ ਫੋਟੋ ਸੋਸਾਇਟੀ (ਤਪਸ), ਚੰਡੀਗੜ੍ਹ ਨੇ ਬੀਤੀ ਕੱਲ੍ਹ ਵਿਸ਼ਵ ਫੋਟੋਗ੍ਰਾਫੀ ਦਿਵਸ ਸਮਾਗਮਾਂ ਦੇ ਹਿੱਸੇ ਵਜੋਂ ਸੈਕਟਰ 35 ਵਿੱਚ ਫੋਟੋਗ੍ਰਾਫੀ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਤਪਸ ਦੇ ਸੰਸਥਾਪਕ ਦੀਪ ਭਾਟੀਆ ਅਤੇ ਵਿਨੋਦ ਚੌਹਾਨ ਨੇ ਸਾਡੇ ਜੀਵਨ ਵਿੱਚ ਫੋਟੋਗ੍ਰਾਫੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਲਾਤਮਕ ਫੋਟੋਗ੍ਰਾਫੀ ਲਈ ਆਮ ਲੋਕਾਂ ਵਿੱਚ ਵੱਧ ਰਹੇ ਆਕਰਸ਼ਣ ਬਾਰੇ ਚਰਚਾ ਕੀਤੀ। ਤਪਸ ਦੇ ਨਵ-ਨਿਯੁਕਤ ਪ੍ਰਧਾਨ ਜਸਵੀਰ ਸਿੰਘ ਅਤੇ ਜਨਰਲ ਸਕੱਤਰ ਸੰਜੀਵ ਨਿਝਾਵਨ ਨੇ ਸੰਸਥਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਤਪਸ ਦੇ ਨਵੇਂ ਅਤੇ ਪੁਰਾਣੇ ਮੈਂਬਰਾਂ ਦੀ ਕਲਾਤਮਕ ਫੋਟੋਗ੍ਰਾਫੀ ਨਾਲ ਸਬੰਧਤ ਸਲਾਈਡ ਸ਼ੋਅ ਪੇਸ਼ ਕੀਤਾ ਗਿਆ। ਜਿਸ ਵਿੱਚ ਫੋਟੋਗ੍ਰਾਫੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਹਰੇਕ ਫੋਟੋਗ੍ਰਾਫਰ ਦੀਆਂ 10-10 ਤਸਵੀਰਾਂ ਦਿਖਾਈਆਂ ਗਈਆਂ। ਸਲਾਈਡ ‘ਚ ਦੀਪ ਭਾਟੀਆ, ਵਿਨੋਦ ਚੌਹਾਨ, ਪ੍ਰਵੀਨ ਜੱਗੀ, ਸੰਜੀਵ ਨਿਝਾਵਨ, ਹੇਮੰਤ ਚੌਹਾਨ, ਪੱਲਵੀ ਪਿੰਜੇ, ਅਰੁਣ ਖੰਨਾ, ਅਨੁਜ ਜੈਨ, ਜਸਵੀਰ ਸਿੰਘ, ਬੀ.ਕੇ. ਜੋਸ਼ੀ, ਪ੍ਰਸ਼ਾਂਤ ਵਰਮਾ, ਮੋਹਿਤ ਕੁਮਾਰ, ਵਿਕਾਸ ਕਪਿਲ, ਡਾ: ਚਰਨਜੀਤ, ਕਮਲ ਸ਼ਰਮਾ ਅਤੇ ਕਮਲਜੀਤ ਸਿੰਘ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਫੋਟੋਗ੍ਰਾਫੀ ਨਾਲ ਸਬੰਧਤ ਫੋਟੋ ਵਾਕ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਲਈ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਪੂਰਾ ਚਾਰਟ ਤਿਆਰ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਫੋਟੋਗ੍ਰਾਫੀ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਜਾਣਗੇ। ਇਹ ਜਾਣਕਾਰੀ ਤਪਸ ਦੇ ਪ੍ਰੈੱਸ ਸਕੱਤਰ ਹੇਮੰਤ ਚੌਹਾਨ ਨੇ ਦਿੱਤੀ।