ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਪੰਚਕੂਲਾ ਵਿੱਚ ਪ੍ਰਜਾਪਤੀ (ਕੁਮਹਾਰ) ਭਵਨ ਦਾ ਨੀਂਹ ਪੱਥਰ ਰੱਖਿਆ
ਪੰਚਕੂਲਾ, 04 ਮਾਰਚ 2024 ਬੋਲੇ ਪੰਜਾਬ ਬਿੳਰੋ:
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਪੰਚਕੂਲਾ ਵਿੱਚ ਪ੍ਰਜਾਪਤੀ (ਕੁਮਹਾਰ) ਸਭਾ, ਪੰਚਕੂਲਾ (ਰਜਿ.) ਦਾ ਨੀਂਹ ਪੱਥਰ ਰੱਖਿਆ। ਪੰਚਕੂਲਾ ਦੇ ਪ੍ਰਜਾਪਤੀ ਭਵਨ ਵਿੱਚ ਆਯੋਜਿਤ ਨੀਂਹ ਪੱਥਰ ਪ੍ਰੋਗਰਾਮ ਵਿੱਚ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਸੰਬੋਧਿਤ ਕਰਦੇ ਹੋਏ ਨੌਜਵਾਨਾਂ ਨੂੰ ਫਜ਼ੂਲ ਦੀਆਂ ਗਤੀਵਿਧੀਆਂ ਤੋਂ ਆਪਣਾ ਧਿਆਨ ਹਟਾ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਧਿਆਨ ਲਾਉਣ ਦਾ ਸੱਦਾ ਦਿੱਤਾ। ਅਜੋਕੇ ਸਮੇਂ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ, ਅਜਿਹੇ ਵਿੱਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਯੋਗ ਮੌਕੇ ਪ੍ਰਦਾਨ ਕਰਨ। ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਬੱਚਿਆਂ ਦੇ#morepic1 ਨਾਲ-ਨਾਲ ਔਰਤਾਂ ਦੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਤਾਂ ਜੋ ਉਹ ਸਿੱਖਿਅਤ ਹੋ ਕੇ ਨਾ ਕੇਵਲ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਬਲਕਿ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ ਅਤੇ ਪ੍ਰਜਾਪਤੀ (ਕੁਮਹਾਰ) ਸਭਾ, ਪੰਚਕੂਲਾ (ਰਜਿ.) ਦੇ ਨੀਂਹ ਪੱਥਰ ਮੌਕੇ ਸਮੁੱਚੇ ਸਮਾਜ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਜਾਪਤੀ (ਕੁਮਹਾਰ) ਸਭਾ ਪੰਚਕੂਲਾ ਦੇ ਮੌਜੂਦਾ ਪ੍ਰਧਾਨ ਓਮ ਪ੍ਰਕਾਸ਼ ਨੋਖਵਾਲ ਅਤੇ ਸਭਾ ਦੇ ਸਾਰੇ ਮੌਜੂਦਾ ਕਾਰਜਕਾਰਨੀ ਮੈਂਬਰ, ਸਾਰੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਮੈਂਬਰ, ਪੰਜਾਬ ਵੇਅਰਹਾਊਸਿੰਗ ਦੇ ਡਾਇਰੈਕਟਰ ਸ੍ਰੀ ਪ੍ਰਭੂਦਿਆਲ, ਮਿੱਟੀ ਕਲਾ ਬੋਰਡ ਦੇ ਚੇਅਰਮੈਨ ਈਸ਼ਵਰ ਮੱਲਵਾਲ, ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੀ ਸਕੱਤਰ ਸ਼੍ਰੀਮਤੀ ਸ਼ਾਰਦਾ ਪ੍ਰਜਾਪਤੀ, ਉਦਯੋਗਪਤੀ ਸ਼੍ਰੀ ਵਿਨੋਦ ਸੋਖਲ, ਟ੍ਰਾਈ ਸਿਟੀ ਬੀ.ਪੀ.ਐਚ.ਓ ਦੇ ਪ੍ਰਧਾਨ ਸ਼੍ਰੀ ਜੈ ਸਿੰਘ ਅਤੇ ਹਰਿਆਣਾ, ਪੰਜਾਬ ਅਤੇ ਟ੍ਰਾਈ ਸਿਟੀ ਤੋਂ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਪ੍ਰਜਾਪਤੀ (ਕੁਮਹਾਰ) ਭਵਨ ਦੇ ਨਿਰਮਾਣ ਕਾਰਜ ਲਈ 21-21 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦੇਣ ਲਈ ਵੀ ਕਿਹਾ।