ਕੇਂਦਰੀ ਸਿਹਤ ਮੰਤਰਾਲੇ ਵੱਲੋਂ 50mg Paracetamol ਸਮੇਤ 156 ਦਵਾਈਆਂ ਦੀ ਵਰਤੋਂ ‘ਤੇ ਪਾਬੰਦੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ: 25 ਅਗਸਤ,ਬੋਲੇ ਪੰਜਾਬ ਬਿਊਰੋ :


ਸਰਕਾਰ ਨੇ ਬੁਖਾਰ, ਜ਼ੁਕਾਮ, ਐਲਰਜੀ ਅਤੇ ਦਰਦ ਲਈ ਵਰਤੀਆਂ ਜਾਣ ਵਾਲੀਆਂ ਐਂਟੀਬੈਕਟੀਰੀਅਲ ਦਵਾਈਆਂ ਸਮੇਤ 156 ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਕਿ ਇਨ੍ਹਾਂ ਦਵਾਈਆਂ ਨਾਲ “ਮਨੁੱਖਾਂ ਲਈ ਜੋਖਮ” ਹੋਣ ਦੀ ਸੰਭਾਵਨਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਅਨੁਸਾਰ, ਸਰਕਾਰ ਨੇ ਚੋਟੀ ਦੀਆਂ ਫਾਰਮਾ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਦਰਦ-ਰਹਿਤ ਦਵਾਈਆਂ ਵਿੱਚੋਂ ਇੱਕ, ‘Aceclofenac 50mg Paracetamol 125mg ਟੈਬਲੇਟ’ ‘ਤੇ ਪਾਬੰਦੀ ਲਗਾ ਦਿੱਤੀ ਹੈ।ਸੂਚੀ ਵਿੱਚ ਮੇਫੇਨੈਮਿਕ ਐਸਿਡ ਪੈਰਾਸਿਟਾਮੋਲ ਇੰਜੈਕਸ਼ਨ, ਸੇਟੀਰਿਜ਼ੀਨ ਐਚਸੀਐਲ ਪੈਰਾਸਿਟਾਮੋਲ ਫੈਨਾਈਲੇਫ੍ਰਾਈਨ ਐਚਸੀਐਲ, ਲੇਵੋਸੇਟਾਇਰੀਜ਼ਾਈਨ ਫੈਨਾਈਲੇਫ੍ਰਾਈਨ ਐਚਸੀਐਲ ਪੈਰਾਸਿਟਾਮੋਲ, ਪੈਰਾਸਿਟਾਮੋਲ ਕਲੋਰਫੇਨਿਰਾਮਾਈਨ ਮਲੇਏਟ ਫਿਨਾਇਲ ਪ੍ਰੋਪੈਨੋਲਾਮਾਈਨ ਅਤੇ ਕੈਮੀਲੋਫਿਨ ਡਾਈਹਾਈਡ੍ਰੋਕਲੋਰਾਈਡ 25 ਮਿਲੀਗ੍ਰਾਮ ਪੈਰਾਸਿਟਾਮੋਲ 300 mg ਸ਼ਾਮਲ ਹਨ।ਕੇਂਦਰ ਨੇ ਪੈਰਾਸੀਟਾਮੋਲ, ਟਰਾਮਾਡੋਲ, ਟੌਰੀਨ ਅਤੇ ਕੈਫੀਨ ਦੇ ਸੁਮੇਲ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਟ੍ਰਾਮਾਡੋਲ ਇੱਕ ਓਪੀਔਡ ਅਧਾਰਤ ਦਰਦ ਨਿਵਾਰਕ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਕਸਡ ਡੋਜ਼ ਕੰਬੀਨੇਸ਼ਨ ਡਰੱਗ ਦੀ ਵਰਤੋਂ ਨਾਲ ਮਨੁੱਖਾਂ ਲਈ ਜੋਖਮ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਉਕਤ ਦਵਾਈਆਂ ਦੇ ਸੁਰੱਖਿਅਤ ਵਿਕਲਪ ਉਪਲਬਧ ਹਨ।ਦਵਾਈਆਂ ਬਣਾਉਣ ਤੇ ਪਾਬੰਦੀ ਨਹੀਂ ਵਿਕਰੀ ਤੇ ਪਾਬੰਦੀ ਲਗਾਈ ਹੈ। ਨਤੀਜਾ! ਹੁਣ ਇਹ ਦਵਾਈਆਂ ਬਲੈਕ ਵਿੱਚ ਵਿਕਣਗੀਆਂ। ਨਾਲੇ ਜੋ ਇਨ੍ਹਾਂ ਦਵਾਈਆਂ ਦੇ ਬਦਲ ਹਨ ਉਨ੍ਹਾਂ ਦੇ ਵੀ ਦੁੱਗਣੇ ਰੇਟ ਕਰ ਦਿੱਤੇ ਜਾਣਗੇ। ਇਨ੍ਹਾਂ ਨੂੰ ਲੋਕਾਂ ਦੀ ਸਿਹਤ ਦੀ ਘੱਟ ਪਰ ਕੰਪਨੀਆਂ ਦੇ ਨਫੇ ਦੀ ਜਿਆਦਾ ਫਿਕਰ ਹੈ।

Leave a Reply

Your email address will not be published. Required fields are marked *