ਆਂਧਰਾ ਪ੍ਰਦੇਸ਼ ਦੀ ਇੱਕ ਫੈਕਟਰੀ ‘ਚ ਧਮਾਕਾ, 17 ਲੋਕਾਂ ਦੀ ਮੌਤ, 40 ਜ਼ਖਮੀ
ਅਨਾਕਾਪੱਲੀ, 22 ਅਗਸਤ,ਬੋਲੇ ਪੰਜਾਬ ਬਿਊਰੋ :
ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲੇ ‘ਚ ਇਕ ਫਾਰਮਾਸਿਊਟੀਕਲ ਫੈਕਟਰੀ ‘ਚ ਹੋਏ ਧਮਾਕੇ ‘ਚ 17 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਮੁਤਾਬਕ ਹਾਦਸੇ ਦੇ ਸਮੇਂ ਯੂਨਿਟ ‘ਚ ਫਸੇ 13 ਲੋਕਾਂ ਨੂੰ ਬਚਾ ਲਿਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਚਯੁਤਾਪੁਰਮ ਫਾਰਮਾ ਕੰਪਨੀ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਹ ਅੱਜ ਘਟਨਾ ਵਾਲੀ ਥਾਂ ਦਾ ਵੀ ਦੌਰਾ ਕਰਨਗੇ।
ਦੁਰਘਟਨਾ ਬਾਰੇ, ਅਨਾਕਾਪੱਲੀ ਦੇ ਜ਼ਿਲ੍ਹਾ ਮੈਜਿਸਟਰੇਟ ਵਿਜੇ ਕ੍ਰਿਸ਼ਨਨ ਨੇ ਕਿਹਾ, ਜ਼ਿਲ੍ਹੇ ਦੇ ਅਚੁਥਾਪੁਰਮ ਵਿੱਚ ਐਸੇਨਸ਼ੀਆ ਐਡਵਾਂਸਡ ਸਾਇੰਸਜ਼ ਪ੍ਰਾਈਵੇਟ ਲਿਮਟਿਡ ਵਿੱਚ ਦੁਪਹਿਰ 2:15 ਵਜੇ ਅੱਗ ਲੱਗ ਗਈ। ਫੈਕਟਰੀ ਵਿੱਚ 381 ਕਰਮਚਾਰੀ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਹਨ। ਇਹ ਧਮਾਕਾ ਦੁਪਹਿਰ ਦੇ ਖਾਣੇ ਸਮੇਂ ਹੋਇਆ। ਇਸ ਲਈ ਸਟਾਫ ਦੀ ਹਾਜ਼ਰੀ ਘੱਟ ਸੀ ਨਹੀਂ ਤਾਂ ਹੋਰ ਜ਼ਿਆਦਾ ਜਾਨਾਂ ਜਾ ਸਕਦੀਆਂ ਸਨ।