ਐੱਨ ਐੱਚ ਐੱਮ ਸਟਾਫ ਨਰਸਾਂ ਨੇ ਡਿਊਟੀ ਦੌਰਾਨ ਕਾਲੇ ਬਿੱਲੇ ਲਾ ਕੇ ਰੋਸ ਜਤਾਇਆ
ਪਟਿਆਲਾ,21 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਅਤੇ ਉੱਤਰਾਖੰਡ ਵਿੱਚ ਸਟਾਫ ਨਰਸ ਨਾਲ ਵਾਪਰੀਆਂ ਮੰਦਭਾਗੀ ਘਟਨਾਵਾਂ ਦੇ ਵਿਰੋਧ ਵਿੱਚ मॅन ਸਟਾਫ-ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਐੱਨ. ਐੱਚ. ਐੱਮ. ਦੇ ਸੱਦੇ ‘ਤੇ ਪੰਜਾਬ ਭਰ ਵਿੱਚ ਐੱਨ. ਐੱਚ. ਐੱਮ. ਸਟਾਫ ਨਰਸਾਂ ਵਲੋਂ ਆਪਣੇ ਆਪਣੇ ਡਿਊਟੀ ਸਥਾਨਾਂ ‘ਤੇ ਕਾਲੇ ਬਿੱਲੇ ਲਾ ਕੇ ਰੋਸ਼ ਜ਼ਾਹਰ ਕੀਤਾ ਗਿਆ। ਇਸ ਤਹਿਤ ਕਮਿਊਨਿਟੀ ਸਿਹਤ ਕੇਂਦਰ (ਪੀਐੱਚਸੀ)ਤੇ ਸਿਹਤ ਵਿਭਾਗ ਦੇ ਹੋਰ ਵੱਖ-ਵੱਖ ਕੇਂਦਰਾਂ ਵਿੱਚ ਡਿਊਟੀ ‘ਤੇ ਤਾਇਨਾਤ ਐੱਨ. ਐੱਚ. ਐੱਮ. ਸਟਾਫ ਨਰਸਾਂ ਨੇ ਆਪਣੇ ਡਿਊਟੀ ਦੌਰਾਨ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਰ ਕਰਦੇ ਹੋਏ ਆਪਣੀ ਡਿਊਟੀ ਕੀਤੀ। ਰੋਸ ਵਜੋਂ ਕਾਲੇ
ਬਿੱਲੇ ਲਾ ਕੇ ਕਮਿਊਨਿਟੀ ਸਿਹਤ ਕੇਂਦਰ (ਪੀਐੱਚਸੀ) ਵਿੱਚ ਆਪਣੀ ਡਿਊਟੀ ਕਰਦੇ ਸਮੇਂ ਸਟਾਫ-ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਦੇ ਜਰਨਲ ਸਕੱਤਰ ਨੇ ਕਿਹਾ ਕਿ ਅੱਜ ਆਜ਼ਾਦੀ ਦੇ 78 ਸਾਲ ਹੋਣ ਦੇ ਬਾਜਵੂਦ ਵੀ ਭਾਰਤ ਦੇਸ ਅੰਦਰ ਔਰਤਾਂ/ਬੇਟੀਆਂ ਸੁਰੱਖਿਅਤ ਨਹੀਂ ਹੈ । ਸਰਕਾਰਾਂ ਦੀ ਨਾਕਾਮੀ ਕਾਰਨ ਦੇਸ ਅੰਦਰ ਔਰਤਾਂ ਨਾਲ ਆਏ ਦਿਨ ਅਜਿਹੀਆਂ ਸ਼ਰਮਨਾਕ ਘਟਨਾਵਾਂ
ਵਾਪਰ ਰਹੀਆਂ ਹਨ। ਜੇਕਰ ਸਰਕਾਰ ਨੇ ਔਰਤਾਂ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਕੇ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਹੁਣ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਦਰਿੰਦਗੀ ਕਰਨ ਦੀ ਹਿੰਮਤ ਨਾ ਕਰਦਾ। ਉਨ੍ਹਾਂ ਨੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਅਜਿਹੀਆਂ ਦਰਿੰਦਗੀ ਵਾਲੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਜੇਕਰ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਐੱਨ. ਐੱਚ. ਐੱਮ. ਸਟਾਫ ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸਟਾਫ ਨਰਸਾਂ ਵੱਲੋਂ ਮਜਬੂਰਨ ਵੱਡੇ ਪੱਧਰ ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਸਟਾਫ ਨਰਸ ਪਰਮਜੀਤ ਕੌਰ,ਰਜਿੰਦਰ ਕੌਰ ਪਟਿਆਲਾ ਨਾਲ ਸਟਾਫ ਨਰਸਾਂ ਹਾਜ਼ਰ ਸਨ।