ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 188 ਵਿਅਕਤੀਆਂ ਨੂੰ ਦੇਣਗੇ ਭਾਰਤੀ ਨਾਗਰਿਕਤਾ
ਅਹਿਮਦਾਬਾਦ, 18ਅਗਸਤ, ਬੋਲੇ ਪੰਜਾਬ ਬਿਊਰੋ :
ਗੁਜਰਾਤ ਦੇ ਅਹਿਮਦਾਬਾਦ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਆਂਢੀ ਦੇਸ਼ਾਂ ਦੇ ਭਾਰਤ ਵਿੱਚ ਸ਼ਰਣਾਰਥੀ 188 ਹਿੰਦੂਆਂ ਨੂੰ ਅੱਜ ਭਾਰਤ ਦੀ ਨਾਗਰਿਕਤਾ ਦਾ ਸਰਟੀਫਿਕੇਟ ਦੇਣਗੇ। ਇਸ ਖਾਸ ਪ੍ਰੋਗਰਾਮ ਦੇ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਮੌਜੂਦ ਰਹਿਣਗੇ। ਜਾਣਕਾਰੀ ਮੁਤਾਬਕ ਸੀਏਏ ਕਾਨੂੰਨ ਦੇ ਤਹਿਤ ਗੁਆਂਢੀ ਦੇਸ਼ਾਂ ਦੇ ਸ਼ਰਨਾਰਥੀ ਹਿੰਦੂ ਜਿਨਾਂ ਦੀ ਜਾਨ ਨੂੰ ਗੁਆਂਢੀ ਦੇਸ਼ਾਂ ਦੇ ਵਿੱਚ ਖਤਰਾ ਹੈ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਇਹ 188 ਵਿਅਕਤੀ ਉਹ ਹਨ ਜਿਨਾਂ ਨੇ ਗੁਆਂਡੀ ਦੇਸ਼ਾਂ ਵਿੱਚ ਅੱਤਿਆਚਾਰਾਂ ਕਾਰਨ ਭਾਰਤ ਵਿੱਚ ਸ਼ਰਣ ਮੰਗੀ ਹੈ। ਅਹਿਮਦਾਬਾਦ ਵਿੱਚ ਆਯੋਜਿਤ ਕੀਤੇ ਗਏ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੁਆਂਢੀ ਦੇਸ਼ਾਂ ਦੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਜਰਾਤ ਸਰਕਾਰ ਦੀ ਵਚਨ ਵੱਧਤਾ ਸਾਫ ਦਿਸਦੀ ਹੈ। 188 ਵਿਅਕਤੀਆਂ ਨੂੰ ਨਾਗਰਿਕਤਾ ਸਰਟੀਫਿਕੇਟ ਪ੍ਰਦਾਨ ਕਰਨ ਕਰਕੇ ਇਸ ਨੂੰ ਸੀਏਏ ਕਾਨੂੰਨ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਗਰਿਕਤਾ ਪੱਤਰ ਵੰਡ ਸਮਾਂਰੋਹ ਦੇ ਵਿੱਚ ਉਹਨਾਂ ਲੋਕਾਂ ਨੂੰ ਨਾਗਰਿਕਤਾ ਸਰਟੀਫਿਕੇਟ ਦਿੱਤੇ ਜਾਣਗੇ ਜੋ ਇਸ ਦੇ ਯੋਗ ਹਨ।