ਔਰਤ ਦੀ ਸੁਰੱਖਿਆ
ਪਿੰਡ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਵਿਸ਼ਾ ਸੀ “ਔਰਤ ਅੱਜ ਦੇ ਯੁੱਗ ਵਿੱਚ ਵੀ ਸੁਰੱਖਿਅਤ ਨਹੀਂ …?”
ਸਟੇਜ ਸਕੱਤਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਡਾਕਟਰ ਸਵਰਨਜੀਤ ਸਿੰਘ ਸੌੜੀਆਂ ਵਿਚਾਰ ਰੱਖਣਗੇ।
ਮੈਂ ਉੱਠਿਆ ਮਾਇਕ ਫੜਿਆ ਤੇ ਹਾਜ਼ਰੀਨ ਮੈਂਬਰ ਤੋਂ ਹੀ ਪੁੱਛ ਲਿਆ ਕਿ ਮੰਨਿਆ ਔਰਤ ਸਰੁੱਖਿਅਤ ਨਹੀਂ ਪਰ ਦੱਸ ਤਾਂ ਦਿਉ ਕਿਸ ਦੇ ਕੋਲੋਂ..ਧਰਤੀ ਤੇ ਕਿਹੜਾ ਜੀਵ ਹੈ ਭਲਾ ਉਹ ..ਕਿਸੇ ਜੁਆਬ ਨਹੀਂ ਦਿੱਤਾ ਤੇ ਮੈਂ ਚੁੱਪ ਚਾਪ ਸਟੇਜ ਤੋਂ ਥੱਲੇ ਉੱਤਰ ਆਇਆ।
ਡਾ ਸਵਰਨਜੀਤ ਸਿੰਘ ਪਿੰਡ ਸੌੜੀਆਂ
9814742003