ਪੰਜਾਬ ਦੇ ਇੱਕ ਕਾਰੋਬਾਰੀ ਵੱਲੋਂ ਮੰਦਰ ਨੂੰ 21 ਕਰੋੜ ਰੁਪਏ ਦਾਨ

ਚੰਡੀਗੜ੍ਹ ਪੰਜਾਬ

ਪੰਜਾਬ ਦੇ ਇੱਕ ਕਾਰੋਬਾਰੀ ਵੱਲੋਂ ਮੰਦਰ ਨੂੰ 21 ਕਰੋੜ ਰੁਪਏ ਦਾਨ


ਲੁਧਿਆਣਾ, 14 ਅਗਸਤ,ਬੋਲੇ ਪੰਜਾਬ ਬਿਊਰੋ :


ਪੰਜਾਬ ਦੇ ਇੱਕ ਕਾਰੋਬਾਰੀ ਵੱਲੋਂ ਮੰਦਰ ਨੂੰ 21 ਕਰੋੜ ਰੁਪਏ ਦਾਨ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਨਾਲ ਜੁੜੇ ਕਾਰੋਬਾਰੀ ਰਾਜਿੰਦਰ ਗੁਪਤਾ ਨੇ ਤਿਰੂਪਤੀ ਬਾਲਾ ਜੀ ਮੰਦਰ ਨੂੰ 21 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਦੱਸ ਦੇਈਏ ਕਿ ਟੈਕਸਟਾਈਲ ਇੰਡਸਟਰੀ ਦੇ ਮਾਲਕ ਰਜਿੰਦਰ ਗੁਪਤਾ ਨੇ ਤਿਰੂਪਤੀ ਮੰਦਰ ਜਾ ਕੇ ਇਹ ਰਾਸ਼ੀ ਦਾਨ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਰਜਿੰਦਰਾ ਗੁਪਤਾ ਵਲੋਂ ਇਹ ਚੈਕ ਟੀ.ਟੀ.ਡੀ. ਦੇ ਵਧੀਕ ਕਾਰਜਕਾਰੀ ਅਧਿਕਾਰੀ ਵੈਂਕਈਆ ਚੌਧਰੀ ਨੂੰ ਸੌਂਪਿਆ ਗਿਆ ਹੈ।
ਰਜਿੰਦਰਾ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਰਾਸ਼ੀ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਦਾਨ ਕੀਤੀ ਹੈ ਤਾਂ ਜੋ ਉਹ ਮੁਫਤ ਇਲਾਜ ਆਦਿ ਕਰਵਾ ਸਕਣ।ਤੁਹਾਨੂੰ ਦੱਸ ਦੇਈਏ ਕਿ ਰਜਿੰਦਰਾ ਗੁਪਤਾ ਇੱਕ ਮਸ਼ਹੂਰ ਉਦਯੋਗਪਤੀ ਹਨ ਅਤੇ ਕੰਪਨੀ ਦਾ ਲੁਧਿਆਣਾ ਵਿੱਚ ਕਾਰਪੋਰੇਟ ਦਫਤਰ ਹੈ। ਉਨ੍ਹਾਂ ਦੀ ਕੰਪਨੀ ਦੀਆਂ ਚੰਡੀਗੜ੍ਹ, ਦਿੱਲੀ, ਯੂਪੀ, ਰਾਜਸਥਾਨ ਸਮੇਤ ਦੇਸ਼-ਵਿਦੇਸ਼ ਵਿੱਚ ਸ਼ਾਖਾਵਾਂ ਹਨ ਅਤੇ ਕੰਪਨੀ ਦਾ ਸਾਲਾਨਾ ਟਰਨਓਵਰ 5 ਹਜ਼ਾਰ ਕਰੋੜ ਰੁਪਏ ਹੈ।

Leave a Reply

Your email address will not be published. Required fields are marked *